ਮੁੱਖ ਮੰਤਰੀ ਦੀ ਚੋਣ ਰੈਲੀ ’ਚ ਲੋਕਾਂ ਦੇ ਪੱਲੇ ਪਈ ਨਿਰਾਸ਼ਾ
10:20 AM Apr 07, 2024 IST
Advertisement
ਪੱਤਰ ਪ੍ਰੇਰਕ
ਫਗਵਾੜਾ, 6 ਅਪਰੈਲ
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅੱਜ ਸ਼ਾਮ ਕੀਤੀ ਗਈ ਚੋਣ ਰੈਲੀ ’ਚ ਪਾਰਟੀ ਵਰਕਰਾ ਨੂੰ ਉਸ ਸਮੇਂ ਭਾਰੀ ਨਿਰਾਸ਼ਾ ਮਿਲੀ ਜਦੋਂ ਮਾੜੇ ਸਾਊਂਡ ਪ੍ਰਬੰਧਾਂ ਕਾਰਨ ਭਾਸ਼ਣ ਸੁਣਨਾ ਵੀ ਨਸੀਬ ਨਾ ਹੋਇਆ। ਜਾਣਕਾਰੀ ਅਨੁਸਾਰ ਇਥੇ ਕੋਨਿਕਾ ਰਿਜ਼ੌਰਟ ਵਿੱਚ ਪਾਰਟੀ ਵੱਲੋਂ ਮੀਟਿੰਗ ਰੱਖੀ ਗਈ ਸੀ। ਇਸ ਹਾਲ ’ਚ ਜਾਣ ਲਈ ਮੀਡੀਆਂ ਕਰਮੀਆਂ ’ਤੇ ਪੂਰੀ ਸਖ਼ਤੀ ਰੱਖੀ ਗਈ। ਮੁੱਖ ਮੰਤਰੀ ਇਸ ਹਾਲ ’ਚ ਪਿਛਲੇ ਪਾਸੇ ਤੋਂ ਦਾਖ਼ਲ ਹੋ ਕੇ ਪਿੱਛੋਂ ਦੀ ਹੀ ਮੁੜ ਕੇ ਚੱਲੇ ਗਏ। ਉਥੇ ਹੀ ਬਾਹਰ ਪਾਰਕ ’ਚ ਬੈਠੇ ਦੂਰ-ਦੁਰਾਡੇ ਤੋਂ ਆਏ ਲੋਕ ਸਕਰੀਨ ’ਤੇ ਮੁੱਖ ਮੰਤਰੀ ਦਾ ਭਾਸ਼ਣ ਸੁਣ ਰਹੇ ਸਨ ਪਰ ਆਵਾਜ਼ ਠੀਕ ਨਾ ਹੋਣ ਕਰਕੇ ਲੋਕਾਂ ਦੇ ਪੱਲੇ ਕੁੱਝ ਨਾ ਪਿਆ ਜਿਸ ਕਾਰਨ ਬਹੁਤੇ ਲੋਕ ਭਾਸ਼ਣ ਅੱਧ ਵਿਚਕਾਰ ਹੀ ਛੱਡ ਕੇ ਚੱਲੇ ਗਏ।
Advertisement
Advertisement
Advertisement