ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੁਲੀਸ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਲਹਿਰਾ ਖਾਨਾ ਵਾਸੀ ਅੱਜ ਦੇਣਗੇ ਧਰਨਾ

11:00 AM Sep 15, 2024 IST
ਪਿੰਡ ਲਹਿਰਾ ਖਾਨਾ ਵਿੱਚ ਕੀਤੇ ਇਕੱਠ ਵਿੱਚ ਸ਼ਾਮਲ ਪਿੰਡ ਵਾਸੀ।

ਪਵਨ ਗੋਇਲ
ਭੁੱਚੋ ਮੰਡੀ, 14 ਸਤੰਬਰ
ਪਿੰਡ ਲਹਿਰਾ ਖਾਨਾ ਦੇ ਵਾਸੀਆਂ ਨੇ ਪੁਲੀਸ ਦੀ ਕਥਿਤ ਵਧੀਕੀ ਖਿਲਾਫ਼ ਅੱਜ ਪਿੰਡ ਵਿੱਚ ਵੱਡਾ ਇਕੱਠ ਕਰਕੇ 15 ਸਤੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਭੁੱਚੋ ਪੁਲੀਸ ਚੌਕੀ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਫੈਸਲਾ ਲਿਆ ਕਿ ਕਿਸਾਨਾਂ ’ਤੇ ਦਰਜ ਕੀਤੇ ਗਏ ਕੇਸ ਰੱਦ ਕਰਵਾਉਣ ਅਤੇ ਸ਼ੱਕੀ ਵਿਅਕਤੀਆਂ ’ਤੇ ਸਖ਼ਤ ਕਾਰਵਾਈ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਭਾਕਿਯੂ ਉਗਰਾਹਾਂ ਦੀ ਜ਼ਿਲ੍ਹਾ ਜਨਰਲ ਸਕੱਤਰ ਕਰਮਜੀਤ ਕੌਰ ਅਤੇ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਸੰਤੋਖ ਸਿੰਘ ਲਹਿਰਾ ਖਾਨਾ ਨੇ ਦੋਸ਼ ਲਾਇਆ ਕਿ ਪੁਲੀਸ ਚੋਰ-ਲੁਟੇਰਿਆਂ ਦੀ ਪੁਸ਼ਪਨਾਹੀ ਕਰਨ ’ਤੇ ਲੱਗੀ ਹੋਈ ਹੈ ਅਤੇ ਅਮਨ ਪਸੰਦ ਲੋਕਾਂ ’ਤੇ ਕੇਸ ਦਰਜ ਕਰ ਕੇ ਉਨ੍ਹਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਤਾਜ਼ਾ ਮਾਮਲੇ ਵਿੱਚ ਖੇਤੀ ਮੋਟਰਾਂ ਦੀਆ ਕੇਬਲਾਂ ਅਤੇ ਟਰਾਂਸਫਾਰਮਰਾਂ ਦਾ ਤੇਲ ਚੋਰੀ ਕਰਨ ਵਾਲੇ ਵੀਹ ਵਿੱਚੋਂ ਕਾਬੂ ਆਏ ਅੱਠ ਸ਼ੱਕੀ ਵਿਅਕਤੀਆਂ ਨੂੰ ਫੜ ਕੇ ਪੁਲੀਸ ਹਵਾਲੇ ਕੀਤੇ ਜਾਣ ’ਤੇ ਪੁਲੀਸ ਨੇ ਇਨ੍ਹਾਂ ਸ਼ੱਕੀ ਵਿਅਕਤੀਆਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਸਗੋਂ ਢਾਈ ਦਰਜਨ ਕਿਸਾਨਾਂ ’ਤੇ ਵੱਖ -ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਫੜੇ ਗਏ ਸ਼ੱਕੀਆਂ ਦੇ ਦੋ ਮੋਟਰਸਾਈਕਲ ਵੀ ਪਿੰਡ ਵਾਸੀਆਂ ਕੋਲ ਖੜ੍ਹੇ ਹਨ, ਜਿਨ੍ਹਾਂ ਵਿੱਚੋਂ ਇੱਕ ਮੋਟਰਸਾਈਕਲ ’ਤੇ ‘ਪੁਲੀਸ’ ਲਿਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੋਟਰਸਾਈਕਲਾਂ ਦੀ ਨਿਰਪੱਖ ਜਾਂਚ ਕਰਵਾਉਣ ਤੋਂ ਬਾਅਦ ਸਾਹਮਣੇ ਆਵੇਗਾ ਕਿ ਇਹ ਮੋਟਰਸਾਈਕਲ ਚੋਰੀ ਦੇ ਹਨ ਜਾਂ ਉਨ੍ਹਾਂ ਦੇ ਆਪਣੇ ਹਨ। ਉਨ੍ਹਾਂ ਕਿਹਾ ਕਿ ਜਥੇਬੰਦੀ ਪਹਿਲਾਂ ਇੱਕ ਦਿਨ ਧਰਨਾ ਦੇਵੇਗੀ, ਜੇਕਰ ਪ੍ਰਸ਼ਾਸਨ ਨੇ ਕੋਈ ਸੁਣਵਾਈ ਨਾ ਕੀਤੀ ਤਾਂ ਇਸ ਬਲਾਕ ਪੱਧਰੀ ਧਰਨੇ ਤੋਂ ਬਾਅਦ, ਜ਼ਿਲ੍ਹਾ ਪੱਧਰੀ ਅਤੇ ਅਖੀਰ ਵਿੱਚ ਸੂਬਾ ਪੱਧਰੀ ਸੰਘਰਸ਼ ਲੜਿਆ ਜਾਵੇਗਾ।

Advertisement

ਮੋਟਰਸਾਈਕਲ ’ਤੇ ਪੁਲੀਸ ਦਾ ਲੱਗਿਆ ਸਟਿੱਕਰ।

ਸਹੀ ਕਾਰਵਾਈ ਕੀਤੀ ਗਈ: ਚੌਕੀ ਇੰਚਾਰਜ

ਭੁੱਚੋ ਪੁਲੀਸ ਚੌਕੀ ਦੇ ਇੰਚਾਰਜ ਅਜੈਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਜੋ ਵੀ ਕਾਰਵਾਈ ਕੀਤੀ ਹੈ, ਉਹ ਬਿਲਕੁਲ ਸਹੀ ਹੈ। ਉਨ੍ਹਾਂ ਕਿਹਾ ਕਿ ਇੰਨੀ ਵੱਡੀ ਗਿਣਤੀ ਵਿੱਚ ਚੋਰ-ਲੁਟੇਰੇ ਕਦੇ ਵੀ ਨਹੀਂ ਜਾਂਦੇ। ਇਨ੍ਹਾਂ ਲੋਕਾਂ ਦੇ ਹਜ਼ੂਮ ਨੇ ਕਈ ਰਾਹਗੀਰਾਂ ਨੂੰ ਘੇਰ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਹੈ ਅਤੇ ਉਨ੍ਹਾਂ ਦੇ ਮੋਟਰਸਾਈਕਲ ਖੋਹ ਲਏ। ਸਾਰੇ ਮਾਮਲੇ ਦੀ ਤਫਤੀਸ਼ ਹੋਵੇਗੀ ਅਤੇ ਖੋਹੇ ਗਏ ਮੋਟਰਸਾਈਕਲ ਵੀ ਬਰਾਮਦ ਕੀਤੇ ਜਾਣਗੇ। ਮੋਟਰਸਾਈਕਲ ’ਤੇ ਪੁਲੀਸ ਦੇ ਸਟਿੱਕਰ ਬਾਰੇ ਉਨ੍ਹਾਂ ਕਿਹਾ ਕਿ ਇਹ ਤਾਂ ਕੋਈ ਵੀ ਵਿਅਕਤੀ ਚਿਪਕਾ ਸਕਦਾ ਹੈ। ਇਸ ਦੀ ਵੀ ਜਾਂਚ ਹੋਵੇਗੀ।

Advertisement
Advertisement