For the best experience, open
https://m.punjabitribuneonline.com
on your mobile browser.
Advertisement

ਨਵੀਂ ਯੋਜਨਾ ਤੋਂ ਨਿਰਾਸ਼ ਬਾਈਕ ਟੈਕਸੀ ਚਾਲਕਾਂ ਨੇ ਉਪ ਰਾਜਪਾਲ ਤੇ ਸਰਕਾਰ ਨੂੰ ਲਿਖਿਆ ਪੱਤਰ

09:13 AM Nov 27, 2023 IST
ਨਵੀਂ ਯੋਜਨਾ ਤੋਂ ਨਿਰਾਸ਼ ਬਾਈਕ ਟੈਕਸੀ ਚਾਲਕਾਂ ਨੇ ਉਪ ਰਾਜਪਾਲ ਤੇ ਸਰਕਾਰ ਨੂੰ ਲਿਖਿਆ ਪੱਤਰ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਨਵੰਬਰ
ਦਿੱਲੀ ਦੇ ਬਾਈਕ ਟੈਕਸੀ ਚਾਲਕਾਂ ਨੇ ਉਪ ਰਾਜਪਾਲ ਅਤੇ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਬਾਈਕ ਟੈਕਸੀਆਂ ਲਈ ਇਲੈਕਟ੍ਰਿਕ ਦੋਪਹੀਆ ਵਾਹਨ ਲਾਜ਼ਮੀ ਕਰਨ ਕਾਰਨ ਲਗਪਗ 50 ਹਜ਼ਾਰ ਡਰਾਈਵਰ ਬੇਰੁਜ਼ਗਾਰ ਹੋ ਗਏ ਹਨ। ਦਿੱਲੀ ਮੋਟਰ ਵਹੀਕਲ ਐਗਰੀਗੇਟਰ ਅਤੇ ਡਿਲਿਵਰੀ ਸਰਵਿਸ ਪ੍ਰੋਵਾਈਡਰ ਸਕੀਮ 2023 ਨਾਲ ਸਬੰਧਤ ਫਾਈਲ ਨੂੰ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਮਨਜ਼ੂਰੀ ਦੇ ਦਿੱਤੀ ਹੈ। ਨੀਤੀ ਨੂੰ ਜਲਦੀ ਹੀ ਨੋਟੀਫਾਈ ਕੀਤੇ ਜਾਣ ਦੀ ਸੰਭਾਵਨਾ ਹੈ। ‘ਅਪਨਾ ਬਾਈਕ ਟੈਕਸੀ ਐਸੋਸੀਏਸ਼ਨ’ ਨੇ ਉਪ ਰਾਜਪਾਲ ਸਕਸੈਨਾ ਨੂੰ ਲਿਖੇ ਪੱਤਰ ’ਚ ਕਿਹਾ ਹੈ ਕਿ ਉਸ ਨੇ ਕਈ ਵਾਰ ਅਧਿਕਾਰੀਆਂ ਨੂੰ ਸ਼ਿਕਾਇਤ ਦਾ ਹੱਲ ਕਰਨ ਦੀ ਅਪੀਲ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ। ਉਸ ਨੇ ਚਿੱਠੀ ’ਚ ਲਿਖਿਆ, ‘‘’ਸਾਨੂੰ ਲੱਗਦਾ ਹੈ ਕਿ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੇ ਕੋਈ ਪੈਟਰੋਲ ਮੋਟਰਸਾਈਕਲ ਚਲਾ ਰਿਹਾ ਹੈ ਤਾਂ ਉਹ ਅਚਾਨਕ ਇਲੈਕਟ੍ਰਿਕ ਮੋਟਰਸਾਈਕਲ ਕਿਵੇਂ ਲੈ ਸਕਦਾ ਹੈ। ਨਾ ਤਾਂ ਬਜ਼ਾਰ ਵਿਚ ਇਲੈਕਟ੍ਰਿਕ ਬਾਈਕ ਟੈਕਸੀਆਂ ਉਪਲਬਧ ਹਨ ਅਤੇ ਨਾ ਹੀ ਸਾਡੇ ਕੋਲ ਇਨ੍ਹਾਂ ਨੂੰ ਖਰੀਦਣ ਲਈ ਪੈਸੇ ਹਨ।’’ ਪਿਛਲੇ ਮਹੀਨੇ 1,500 ਤੋਂ ਵੱਧ ਬਾਈਕ ਟੈਕਸੀ ਚਾਲਕਾਂ ਨੇ ਉਪ ਰਾਜਪਾਲ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਇਲੈਕਟ੍ਰਿਕ ਵਾਹਨਾਂ ਨੂੰ ਅਪਣਾਉਣ ਲਈ ਓਨੀ ਹੀ ਸਮਾਂ ਸੀਮਾ ਦਿੱਤੀ ਜਾਵੇ ਜਿੰਨੀ ਹੋਰਨਾਂ ਨੂੰ ਦਿੱਤੀ ਗਈ ਹੈ। ਡਰਾਈਵਰਾਂ ਨੇ ਕਿਹਾ ਕਿ ਸਿਰਫ਼ ਇਲੈਕਟ੍ਰਿਕ ਬਾਈਕ ਟੈਕਸੀਆਂ ਚਲਾਉਣ ਦੀ ਇਜਾਜ਼ਤ ਦੇਣ ਵਰਗੇ ਸਖ਼ਤ ਕਦਮ ਉਨ੍ਹਾਂ ਦੀ ਰੋਜ਼ੀ-ਰੋਟੀ ਖੋਹ ਲੈਣਗੇ।

Advertisement

Advertisement
Author Image

Advertisement
Advertisement
×