For the best experience, open
https://m.punjabitribuneonline.com
on your mobile browser.
Advertisement

ਅਸਹਿਮਤੀ ਜ਼ਰੂਰੀ ਪਰ ਸ਼ਾਂਤੀ ਬਣੀ ਰਹੇ: ਬਾਇਡਨ

07:18 AM May 03, 2024 IST
ਅਸਹਿਮਤੀ ਜ਼ਰੂਰੀ ਪਰ ਸ਼ਾਂਤੀ ਬਣੀ ਰਹੇ  ਬਾਇਡਨ
Advertisement

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਵਿਰੋਧ ਕਰਨ ਦੇ ਅਧਿਕਾਰ ਦਾ ਅੱਜ ਬਚਾਅ ਕੀਤਾ ਪਰ ਨਾਲ ਹੀ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਬਣੀ ਰਹਿਣੀ ਚਾਹੀਦੀ ਹੈ। ਅਮਰੀਕਾ ਦੇ ਕਾਲਜ ਕੈਂਪਸਾਂ ’ਚ ਗਾਜ਼ਾ ਜੰਗ ਖ਼ਿਲਾਫ਼ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਉਨ੍ਹਾਂ ਵ੍ਹਾਈਟ ਹਾਊਸ ’ਚ ਕਿਹਾ, ‘ਲੋਕਤੰਤਰ ਲਈ ਅਸਹਿਮਤੀ ਜ਼ਰੂਰੀ ਹੈ ਪਰ ਅਸਹਿਮਤੀ ਜਤਾਉਂਦੇ ਸਮੇਂ ਕਦੀ ਵੀ ਬਦਅਮਨੀ ਨਹੀਂ ਹੋਣੀ ਚਾਹੀਦੀ।’ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਇਨ੍ਹਾਂ ਰੋਸ ਮੁਜ਼ਾਹਰਿਆਂ ਕਾਰਨ ਉਹ ਜੰਗ ਪ੍ਰਤੀ ਆਪਣੇ ਨਜ਼ਰੀਏ ’ਤੇ ਮੁੜ ਵਿਚਾਰ ਨਹੀਂ ਕਰਨਗੇ। ਜ਼ਿਕਰਯੋਗ ਹੈ ਕਿ ਬਾਇਡਨ ਨੇ ਕਈ ਮੌਕਿਆਂ ’ਤੇ ਇਜ਼ਰਾਈਲ ਦੇ ਰਵੱਈਏ ਦੀ ਆਲੋਚਨਾ ਕੀਤੀ ਹੈ ਪਰ ਉਸ ਨੂੰ ਹਥਿਆਰਾਂ ਦੀ ਸਪਲਾਈ ਵੀ ਜਾਰੀ ਰੱਖੀ ਹੈ। -ਏਪੀ

Advertisement

Advertisement
Author Image

sukhwinder singh

View all posts

Advertisement
Advertisement
×