ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਾਈਫਨਾਂ ਦੀ ਸਫ਼ਾਈ ਨਾ ਹੋਣ ਕਾਰਨ ਕਿਸਾਨਾਂ ਵਿੱਚ ਸਹਿਮ

07:47 PM Jun 29, 2023 IST

ਸਮਾਣਾ (ਸੁਭਾਸ਼ ਚੰਦਰ): ਹਰਿਆਣਾ ਦੇ ਪਿੰਡ ਸਰੋਲਾ ਵਿੱਚ ਹਾਸੀ ਬੁਟਾਣਾ ਨਹਿਰ ਤੇ ਘੱਗਰ ਦੇ ਪਾਣੀ ਦੀ ਨਿਕਾਸੀ ਲਈ ਬਣੇ ਸਾਈਫਨਾਂ ਦੀ ਸਫਾਈ ਨਾ ਹੋਣ ਕਰਕੇ ਮੌਨਸੂਨ ਸਿਰ ‘ਤੇ ਆ ਜਾਣ ਕਾਰਨ ਨੇੜਲੇ ਪਿੰਡਾਂ ਦੇ ਕਿਸਾਨਾਂ ਵਿੱਚ ਸਹਿਮ ਹੈ। ਪਿੰਡ ਧਰਮੇਹੜੀ ਦੇ ਕਿਸਾਨਾਂ ਨਿਸਾਨ ਸਿੰਘ, ਹਰਭਜਨ ਸਿੰਘ ਤੇ ਹੋਰਾਂ ਦਾ ਕਹਿਣਾ ਹੈ ਕਿ ਹਰਿਆਣਾ ਸਰਕਾਰ ਨੇ ਜੋ ਸਰੋਲਾ ਪਿੰਡ ਨੇੜੇ ਸਾਈਫਨ ਬਣਾਏ ਹਨ, ਉਨ੍ਹਾਂ ਦੀ ਗਿਣਤੀ ਭਾਵੇਂ 40 ਦੇ ਕਰੀਬ ਹੈ, ਪਰ ਇਨ੍ਹਾਂ ਵਿਚ ਮਿੱਟੀ ਭਰ ਕੇ ਮਸਾਂ ਉਚਾਈ 7-8 ਫੁਟ ਹੀ ਰਹਿ ਗਈ ਹੈ। ਇਸ ਵਿੱਚੋਂ ਪਾਣੀ ਦਾ ਨਿਕਾਸ ਬਹੁਤ ਘੱਟ ਹੋਵੇਗਾ। ਪਿੱਛੇ ਪਾਣੀ ਦੀ ਡਾਫ ਲੱਗ ਕੇ ਬਰਸਾਤੀ ਹੜ੍ਹਾਂ ਦਾ ਪਾਣੀ ਖੇਤਾਂ ਵਿਚ ਖਿੱਲਰ ਕੇ ਫਸਲਾਂ ਦਾ ਨੁਕਸਾਨ ਕਰੇਗਾ। ਕਿਸਾਨਾਂ ਨੇ ਇਹ ਵੀ ਦੱਸਿਆ ਕਿ ਘੱਗਰ ਨੇੜਲੇ ਕਰੀਬ 400 ਏਕੜ ਖੇਤਾਂ ਦੀ ਫ਼ਸਲ ਤਾਂ ਹਰ ਸਾਲ ਹੜ੍ਹਾਂ ਦੇ ਪਾਣੀ ਦੀ ਲਪੇਟ ਵਿੱਚ ਆ ਹੀ ਜਾਂਦੀ ਹੈ। ਕਿਸਾਨਾਂ ਨੇ ਪੰਜਾਬ ਤੇ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਦਰਜਨਾਂ ਪਿੰਡਾਂ ਦੇ ਜਾਨ-ਮਾਲ ਦੀ ਸੁਰੱਖਿਆ ਲਈ ਸਾਈਫਨਾਂ ਦੀ ਸਫਾਈ ਕਰਵਾਈ ਜਾਵੇ। ਉਧਰ, ਤਹਿਸੀਲਦਾਰ ਲਾਰਸਨ ਸਿੰਗਲਾ ਨੇ ਕਿਹਾ ਕਿ ਸਾਈਫਨਾਂ ਦੀ ਸਫ਼ਾਈ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਕੇ ਹਰਿਆਣਾ ਪ੍ਰਸ਼ਾਸਨ ਨੂੰ ਸਫ਼ਾਈ ਕਰਵਾਉਣ ਲਈ ਲਿਖਿਆ ਜਾਵੇਗਾ।

Advertisement

Advertisement
Advertisement
Tags :
ਸਹਿਮਸਫ਼ਾਈਸਾਈਫਨਾਂਕਾਰਨਕਿਸਾਨਾਂਵਿੱਚ
Advertisement