For the best experience, open
https://m.punjabitribuneonline.com
on your mobile browser.
Advertisement

ਨਿਰਦੇਸ਼ਕ ਗ੍ਰੇਟਾ ਗਰਵਿਗ ਨੂੰ ਮਿਲੇਗਾ ‘ਪਾਇਨੀਅਰ ਆਫ ਦੀ ਯੀਅਰ’ ਐਵਾਰਡ

07:33 AM Jul 17, 2024 IST
ਨਿਰਦੇਸ਼ਕ ਗ੍ਰੇਟਾ ਗਰਵਿਗ ਨੂੰ ਮਿਲੇਗਾ ‘ਪਾਇਨੀਅਰ ਆਫ ਦੀ ਯੀਅਰ’ ਐਵਾਰਡ
Advertisement

ਵਾਸ਼ਿੰਗਟਨ (ਯੂਐੱਸ):

Advertisement

‘ਲੇਡੀ ਬਰਡ’, ‘ਲਿਟਲ ਵਿਮੈਨ’ ਅਤੇ ਆਸਕਰ ਜੇਤੂ ਫ਼ਿਲਮ ‘ਬਾਰਬੀ’ ਨਾਲ ਤਾਰੀਫਾਂ ਲੁੱਟ ਚੁੱਕੀ ਫ਼ਿਲਮ ਨਿਰਮਾਤਾ ਗਰੇਟਾ ਗਰਵਿਗ ਦੇ ਨਾਂ ਇੱਕ ਹੋਰ ਵੱਡੀ ਉਪਲਬਧੀ ਜੁੜਨ ਵਾਲੀ ਹੈ। ਉਨ੍ਹਾਂ ਨੂੰ ਵਿਲ ਰੋਜਰਜ਼ ਮੋਸ਼ਨ ਪਿਕਚਰ ਪਾਇਨੀਅਰਜ਼ ਫਾਊਂਡੇਸ਼ਨ (ਡਬਲਯੂਆਰਐੱਮਪੀਪੀਐੱਫ) ਵੱਲੋਂ ਸਾਲ 2021 ਦਾ ‘ਪਾਇਨੀਅਰ ਆਫ ਦਿ ਯੀਅਰ’ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਐਵਾਰਡ ਮੋਸ਼ਨ ਪਿਕਚਰਜ਼ ਉਦਯੋਗ ’ਚ ਗਰਵਿਗ ਦੇ ਦਿੱਤੇ ਯੋਗਦਾਨ ਬਦਲੇ ਪ੍ਰਦਾਨ ਕੀਤਾ ਜਾ ਰਿਹਾ ਹੈ। ਜੈੱਫ ਗੋਲਡਸਟੀਨ, ਵਾਰਨਰ ਬ੍ਰੋਸ ਡੋਮੈਸਟਿਕ ਡਿਸਟ੍ਰੀਬਿਊਸ਼ਨ ਦੇ ਪ੍ਰਧਾਨ ਅਤੇ ਪਾਇਨੀਅਰ ਆਫ ਦਿ ਯੀਅਰ ਡਿਨਰ ਦੇ ਸਹਿ-ਚੇਅਰਮੈਨ ਨੇ ਗਰਵਿਗ ਦੀ ਇੱਕ ਗਤੀਸ਼ੀਲ ਫ਼ਿਲਮ ਨਿਰਮਾਤਾ ਵਜੋਂ ਸ਼ਲਾਘਾ ਕੀਤੀ ਹੈ। ਇਹ ਸਨਮਾਨ ਸਮਾਗਮ ਬੇਵਰਲੀ ਹਿਲਟਨ ਵਿੱਚ 25 ਸਤੰਬਰ ਨੂੰ ਕਰਵਾਇਆ ਜਾਵੇਗਾ। -ਏਐੱਨਆਈ

Advertisement
Author Image

joginder kumar

View all posts

Advertisement
Advertisement
×