ਸਿੱਧਾ ਟੈਕਸ ਕੁਲੈਕਸ਼ਨ 18.23 ਲੱਖ ਕਰੋੜ ਤੋਂ ਵੱਧ ਰਹਿਣ ਦਾ ਅਨੁਮਾਨ: ਸੀਬੀਡੀਟੀ
ਨਵੀਂ ਦਿੱਲੀ, 15 ਨਵੰਬਰ
ਡਾਇਰੈਕਟ ਟੈਕਸਾਂ ਬਾਰੇ ਕੇਂਦਰੀ ਬੋਰਡ (ਸੀਬੀਡੀਟੀ) ਦੇ ਚੇਅਰਮੈਨ ਨਿਤਿਨ ਗੁਪਤਾ ਨੇ ਕਿਹਾ ਹੈ ਕਿ ਮੌਜੂਦਾ ਵਿੱਤੀ ਵਰ੍ਹੇ ’ਚ ਡਾਇਰੈਕਟ ਟੈਕਸ ਕੁਲੈਕਸ਼ਨ 18.23 ਲੱਖ ਕਰੋੜ ਰੁਪਏ ਦੇ ਟੀਚੇ ਨੂੰ ਪਾਰ ਕਰ ਜਾਵੇਗਾ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,‘‘ਅਸੀਂ ਬਜਟ ਟੀਚੇ ਤੋਂ ਅੱਗੇ ਰਹਾਂਗੇ। ਅਰਚਥਚਾਰੇ ਦਾ ਪ੍ਰਦਰਸ਼ਨ ਵਧੀਆ ਹੈ। 15 ਦਸੰਬਰ ਤੱਕ ਐਡਵਾਂਸ ਟੈਕਸ ਦੇ ਅੰਕੜੇ ਆਉਣ ਮਗਰੋਂ ਪੂਰੇ ਸਾਲ ਲਈ ਟੈਕਸ ਕੁਲੈਕਸ਼ਨ ਨੂੰ ਲੈ ਕੇ ਸਪੱਸ਼ਟ ਤਸਵੀਰ ਸਾਹਮਣੇ ਆਏਗੀ।’’ ਸਰਕਾਰੀ ਅੰਕੜਿਆਂ ਮੁਤਾਬਕ ਡਾਇਰੈਕਟ ਟੈਕਸ ਕੁਲੈਕਸ਼ਨ ਪਹਿਲੀ ਅਪਰੈਲ ਤੋਂ 9 ਨਵੰਬਰ ਦਰਮਿਆਨ 22 ਫ਼ੀਸਦ ਵਧ ਕੇ 10.60 ਲੱਖ ਕਰੋੜ ਰੁਪਏ ਰਿਹਾ। ਗੁਪਤਾ ਨੇ ਭਾਰਤ ਕੌਮਾਂਤਰੀ ਵਪਾਰ ਮੇਲੇ ’ਚ ਟੈਕਸਦਾਤਾ ਲਾਊਂਜ ਦੇ ਉਦਘਾਟਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡਾਇਰੈਕਟ ਟੈਕਸ ਕੁਲੈਕਸ਼ਨ 17 ਤੋਂ 18 ਫ਼ੀਸਦ ਵਧਿਆ ਹੈ ਜਦਕਿ ਸ਼ੁੱਧ ਆਧਾਰ ’ਤੇ ਇਸ ’ਚ 22 ਫ਼ੀਸਦ ਦਾ ਵਾਧਾ ਦਰਜ ਹੋਇਆ ਹੈ। ਪਹਿਲੀ ਅਪਰੈਲ ਤੋਂ 9 ਨਵੰਬਰ ਵਿਚਕਾਰ ਕੁੱਲ 1.77 ਲੱਖ ਕਰੋੜ ਰੁਪਏ ਰਿਫੰਡ ਕੀਤੇ ਗਏ ਹਨ। -ਪੀਟੀਆਈ