For the best experience, open
https://m.punjabitribuneonline.com
on your mobile browser.
Advertisement

ਕੰਬੋਡੀਆ ਤੇ ਭਾਰਤ ਵਿਚਾਲੇ ਸਿੱਧੀ ਉਡਾਣ ਦਾ ਹਾਂਪੱਖੀ ਅਸਰ ਪਵੇਗਾ: ਕੁਓਂਗ

07:51 AM Jun 18, 2024 IST
ਕੰਬੋਡੀਆ ਤੇ ਭਾਰਤ ਵਿਚਾਲੇ ਸਿੱਧੀ ਉਡਾਣ ਦਾ ਹਾਂਪੱਖੀ ਅਸਰ ਪਵੇਗਾ  ਕੁਓਂਗ
ਨਵੀਂ ਦਿੱਲੀ ਵਿੱਚ ਪਹਿਲੇ ਕੰਬੋਡੀਆ-ਭਾਰਤ ਸੈਰ-ਸਪਾਟਾ ਵਰ੍ਹੇ ਦੀ ਸ਼ੁਰੂਆਤ ਕਰਦੇ ਹੋਏ ਦੋਵਾਂ ਮੁਲਕਾਂ ਦੇ ਅਧਿਕਾਰੀ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 17 ਜੂਨ
ਕੰਬੋਡੀਆ ਤੇ ਭਾਰਤ ਵਿਚਾਲੇ ਪਹਿਲੀ ਸਿੱਧੀ ਹਵਾਈ ਸੇਵਾ ਨਾਲ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਦੇ ਸਾਰੇ ਖੇਤਰਾਂ ’ਤੇ ਸਕਾਰਾਤਮਕ ਪ੍ਰਭਾਵ ਪਵੇਗਾ। ਕੰਬੋਡੀਆ ਦੇ ਰਾਜਦੂਤ ਕੌਇ ਕੁਓਂਗ ਨੇ ਅੱਜ ਇਹ ਗੱਲ ਕਹੀ।
ਉਨ੍ਹਾਂ ਨੋਮ ਪੇਨ੍ਹ ਤੇ ਨਵੀਂ ਦਿੱਲੀ ਵਿਚਾਲੇ ਹਵਾਈ ਸੇਵਾ ਸ਼ੁਰੂ ਹੋਣ ਤੋਂ ਇੱਕ ਦਿਨ ਬਾਅਦ ਇੱਥੇ ਪਹਿਲੇ ‘ਕੰਬੋਡੀਆ-ਭਾਰਤ ਸੈਰ-ਸਪਾਟਾ ਵਰ੍ਹਾ-2024’ ਦੀ ਸ਼ੁਰੂਆਤ ਮੌਕੇ ਪੀਟੀਆਈ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਨਾਲ ਸੈਰ-ਸਪਾਟਾ, ਵਪਾਰ ਤੇ ਨਿਵੇਸ਼ ਨੂੰ ਹੁਲਾਰਾ ਮਿਲੇਗਾ। ਰਾਜਦੂਤ ਨੇ ਕਿਹਾ, ‘ਇਸ ਸਮਾਗਮ ਤੇ ਵਿਸ਼ੇਸ਼ ਤੌਰ ’ਤੇ ਦੋਵਾਂ ਮੁਲਕਾਂ ਵਿਚਾਲੇ ਪਹਿਲੀ ਸਿੱਧੀ ਉਡਾਣ ਨਾਲ ਦੋਵਾਂ ਮੁਲਕਾਂ ਨੂੰ ਲਾਭ ਹੋਵੇਗਾ। ਅਸੀਂ ਕਹਿ ਸਕਦੇ ਹਾਂ ਕਿ ਇਹ ਦੋਵਾਂ ਮੁਲਕਾਂ ਲਈ ਫਾਇਦੇ ਦਾ ਸੌਦਾ ਹੈ।’
ਕੰਬੋਡੀਆ ਦੀ ਕੌਮੀ ਹਵਾਈ ਸੇਵਾ ਕੰਪਨੀ ਕੰਬੋਡੀਆ ਅੰਗਕੋਰ ਏਅਰ ਨੇ 16 ਜੂਨ ਤੋਂ ਦੋਵਾਂ ਮੁਲਕਾਂ ਵਿਚਾਲੇ ਸੇਵਾ ਸ਼ੁਰੂ ਕੀਤੀ ਹੈ। ਇਹ ਉਡਾਣ ਹਫ਼ਤੇ ’ਚ ਚਾਰ ਦਿਨ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਤੇ ਐਤਵਾਰ ਨੂੰ ਮੁਹੱਈਆ ਹੋਵੇਗੀ। ਉਨ੍ਹਾਂ ਕਿਹਾ, ‘ਭਾਰਤ ਤੇ ਕੰਬੋਡੀਆ ’ਚ ਕਈ ਸਮਾਨਤਾਵਾਂ ਹਨ ਅਤੇ ਅਸੀਂ ਸੰਸਕ੍ਰਿਤੀ, ਰਵਾਇਤਾਂ, ਧਰਮ (ਬੁੱਧ ਧਰਮ) ਸਾਂਝਾ ਕਰਦੇ ਹਾਂ ਤੇ ਲੋਕਾਂ ਨੂੰ ਦੋਵਾਂ ਮੁਲਕਾਂ ਬਾਰੇ ਪਤਾ ਹੋਣਾ ਚਾਹੀਦਾ ਹੈ।’ ਕੁਓਂਗ ਨੇ ਕਿਹਾ ਕਿ ਜਦੋਂ ਸਿੱਧੀ ਉਡਾਣ ਸ਼ੁਰੂ ਹੁੰਦੀ ਹੈ ਅਤੇ ਯਾਤਰਾ ਦੀ ਲਾਗਤ ਘੱਟ ਹੁੰਦੀ ਹੈ ਤਾਂ ਲੋਕਾਂ ਦੀ ਆਵਾਜਾਈ ਵਧਦੀ ਹੈ। ਉਨ੍ਹਾਂ ਕਿਹਾ ਕਿ ਲੋਕ ਜਦੋਂ ਯਾਤਰਾ ਕਰਦੇ ਹਨ ਤਾਂ ਸ਼ੁਰੂ ’ਚ ਉਹ ਸੈਰ-ਸਪਾਟੇ ਵਾਲੀਆਂ ਥਾਵਾਂ ’ਤੇ ਜਾ ਸਕਦੇ ਹਨ ਪਰ ਜਦੋਂ ਉਨ੍ਹਾਂ ਨੂੰ ਨਿਵੇਸ਼ ਦੇ ਮੌਕੇ ਦਿਖਾਈ ਦਿੰਦੇ ਹਨ ਤਾਂ ਉਹ ਨਿਵੇਸ਼ਕ ਬਣ ਜਾਂਦੇ ਹਨ। -ਪੀਟੀਆਈ

Advertisement

Advertisement
Author Image

Advertisement
Advertisement
×