ਸ਼ੇਖ਼ ਹਸੀਨਾ ਅਤੇ ਸਾਬਕਾ ਕੈਬਨਿਟ ਮੈਂਬਰਾਂ ਦੇ ਸਫ਼ਾਰਤੀ ਪਾਸਪੋਰਟ ਰੱਦ
07:17 AM Aug 24, 2024 IST
Advertisement
ਢਾਕਾ: ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਗੱਦੀਓਂ ਲਾਂਭੇ ਕੀਤੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਤੇ ਸਾਬਕਾ ਕੈਬਨਿਟ ਦੇ ਸਾਰੇ ਮੈਂਬਰਾਂ ਨੂੰ ਜਾਰੀ ਕੂਟਨੀਤਕ ਪਾਸਪੋਰਟ ਰੱਦ ਕਰ ਦਿੱਤੇ ਹਨ। ਸਰਕਾਰ ਵਿਰੋਧੀ ਪ੍ਰਦਰਸ਼ਨਾਂ ਕਰਕੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਮਜਬੂਰ ਹੋਈ ਹਸੀਨਾ 5 ਅਗਸਤ ਨੂੰ ਦੇਸ਼ ਛੱਡ ਕੇ ਭਾਰਤ ਚਲੀ ਗਈ ਸੀ। ਗ੍ਰਹਿ ਮੰਤਰਾਲੇ ਦੀ ਸੁਰੱਖਿਆ ਸੇਵਾਵਾਂ ਡਿਵੀਜ਼ਨ ਨੇ ਇਕ ਬਿਆਨ ਵਿਚ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ, ਉਨ੍ਹਾਂ ਦੇ ਸਲਾਹਕਾਰਾਂ, ਸਾਬਕਾ ਕੈਬਨਿਟ ਮੰਤਰੀਆਂ ਤੇ ਹਾਲ ਹੀ ਵਿਚ ਭੰਗ ਕੀਤੀ ਜਾਤੀਆ ਸੰਸਦ (ਪਾਰਲੀਮੈਂਟ) ਦੇ ਸਾਰੇ ਮੈਂਬਰਾਂ ਤੇ ਉਨ੍ਹਾਂ ਦੇ ਪਤੀਆਂ/ਪਤਨੀਆਂ ਦੇ ਸਫ਼ਾਰਤੀ ਪਾਸਪੋਰਟ ਫੌਰੀ ਰੱਦ ਕਰ ਦਿੱਤੇ ਗਏ ਹਨ। ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਅਗਸਤ ਵਿਚ 12ਵੀਂ ਸੰਸਦ ਭੰਗ ਕਰ ਦਿੱਤੀ ਸੀ। -ਪੀਟੀਆਈ
Advertisement
Advertisement
Advertisement