For the best experience, open
https://m.punjabitribuneonline.com
on your mobile browser.
Advertisement

ਦਿਨਕਰ ਗੁਪਤਾ ਦੀ ਸੇਵਾਮੁਕਤੀ 31 ਨੂੰ, ਮਹਾਰਾਸ਼ਟਰ ਏਟੀਐੱਸ ਪ੍ਰਮੁੱਖ ਹੋਣਗੇ ਐੱਨਆਈਏ ਦੇ ਨਵੇਂ ਡੀਜੀ

11:42 AM Mar 27, 2024 IST
ਦਿਨਕਰ ਗੁਪਤਾ ਦੀ ਸੇਵਾਮੁਕਤੀ 31 ਨੂੰ  ਮਹਾਰਾਸ਼ਟਰ ਏਟੀਐੱਸ ਪ੍ਰਮੁੱਖ ਹੋਣਗੇ ਐੱਨਆਈਏ ਦੇ ਨਵੇਂ ਡੀਜੀ
ਦਿਨਕਰ ਗੁਪਤਾ ਦੀ ਫਾਈਲ ਫੋਟੋ।
Advertisement

ਨਵੀਂ ਦਿੱਲੀ, 27 ਮਾਰਚ
ਮਹਾਰਾਸ਼ਟਰ ਦੇ ਅਤਿਵਾਦ ਵਿਰੋਧੀ ਦਸਤੇ ਦੇ ਮੁਖੀ ਸਦਾਨੰਦ ਵਸੰਤ ਦਾਤੇ ਨੂੰ ਕੌਮੀ ਜਾਂਚ ਏਜੰਸੀ (ਐੱਨਆਈਏ) ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਪ੍ਰਸੋਨਲ ਵਿਭਾਗ ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿੱਤਾ ਹੈ। ਦਾਤੇ ਮਹਾਰਾਸ਼ਟਰ ਕੇਡਰ ਦੇ 1990 ਬੈਚ ਦੇ ਭਾਰਤੀ ਪੁਲੀਸ ਸੇਵਾ ਅਧਿਕਾਰੀ ਹਨ। ਉਨ੍ਹਾਂ ਦਾ ਕਾਰਜਕਾਲ 31 ਦਸੰਬਰ 2026 ਨੂੰ ਉਨ੍ਹਾਂ ਦੀ ਸੇਵਾਮੁਕਤੀ ਤੱਕ ਰਹੇਗਾ। ਉਹ ਦਿਨਕਰ ਗੁਪਤਾ ਦੀ ਥਾਂ ਲੈਣਗੇ, ਜੋ 31 ਮਾਰਚ ਨੂੰ ਸੇਵਾਮੁਕਤ ਹੋਣ ਵਾਲੇ ਹਨ। ਰਾਜਸਥਾਨ ਕੇਡਰ ਦੇ 1990 ਬੈਚ ਦੇ ਆਈਪੀਐੱਸ ਅਧਿਕਾਰੀ ਰਾਜੀਵ ਕੁਮਾਰ ਸ਼ਰਮਾ ਨੂੰ ਬਿਊਰੋ ਆਫ਼ ਪੁਲੀਸ ਰਿਸਰਚ ਐਂਡ ਡਿਵੈਲਪਮੈਂਟ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਹੈ। ਉਨ੍ਹਾਂ ਦਾ ਕਾਰਜਕਾਲ 30 ਜੂਨ 2026 ਨੂੰ ਉਨ੍ਹਾਂ ਦੇ ਸੇਵਾਮੁਕਤ ਹੋਣ ਤੱਕ ਰਹੇਗਾ। ਸ੍ਰੀ ਸ਼ਰਮਾ ਬਾਲਾਜੀ ਸ੍ਰੀਵਾਸਤਵ ਦੀ ਥਾਂ ਲੈਣਗੇ, ਜਿਨ੍ਹਾਂ ਦਾ ਕਾਰਜਕਾਲ ਮਾਰਚ ਦੇ ਅੰਤ ਵਿੱਚ ਪੂਰਾ ਹੋਵੇਗਾ। ਪੀਯੂਸ਼ ਆਨੰਦ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨਡੀਆਰਐੱਫ) ਦੇ ਨਵੇਂ ਮੁਖੀ ਹੋਣਗੇ। ਆਨੰਦ, ਉੱਤਰ ਪ੍ਰਦੇਸ਼ ਕੇਡਰ ਦੇ 1991 ਬੈਚ ਦੇ ਆਈਪੀਐੱਸ ਅਧਿਕਾਰੀ ਹਨ ਤੇ ਇਸ ਸਮੇਂ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਦੇ ਵਿਸ਼ੇਸ਼ ਡਾਇਰੈਕਟਰ ਜਨਰਲ ਹਨ। ਆਨੰਦ ਅਤੁਲ ਕਰਵਲ ਦੀ ਥਾਂ ਲੈਣਗੇ, ਜੋ 31 ਮਾਰਚ ਨੂੰ ਸੇਵਾਮੁਕਤ ਹੋ ਰਹੇ ਹਨ। ਕੇਰਲ ਕੇਡਰ ਦੇ 1995 ਬੈਚ ਦੇ ਆਈਪੀਐੱਸ ਅਧਿਕਾਰੀ ਐੱਸ. ਸੁਰੇਸ਼ ਨੂੰ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐੱਸਪੀਜੀ) ਵਿੱਚ ਵਧੀਕ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਹੈ।

Advertisement

Advertisement
Author Image

Advertisement
Advertisement
×