ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੂੜ ਪ੍ਰਚਾਰ ਖ਼ਿਲਾਫ਼ ਪਿੰਡਾਂ ਦੀਆਂ ਸੱਥਾਂ ’ਚ ਪੁੱਜੇ ਦਿਨੇਸ਼ ਚੱਢਾ

08:49 AM Apr 17, 2024 IST
ਨੂੰਹੋਂ ਕਲੋਨੀ ਵਿੱਚ ਲੋਕਾਂ ਦੀ ਸੱਥ ਵਿੱਚ ਬੈਠ ਕੇ ਗੱਲਬਾਤ ਕਰਦੇ ਹੋਏ ਵਿਧਾਇਕ ਦਿਨੇਸ਼ ਚੱਢਾ।

ਜਗਮੋਹਨ ਸਿੰਘ
ਘਨੌਲੀ, 16 ਅਪਰੈਲ
ਪਿਛਲੇ ਕੁਝ ਦਿਨਾਂ ਤੋਂ ਕੁਝ ਲੋਕਾਂ ਵੱਲੋਂ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਖ਼ਿਲਾਫ਼ ਕੀਤੇ ਜਾ ਰਹੇ ਪ੍ਰਚਾਰ ਉਪਰੰਤ ਹਲਕਾ ਵਿਧਾਇਕ ਨੇ ਵੀ ਲੋਕਾਂ ਦੀ ਸੱਥ ਵਿੱਚ ਜਾ ਲੋਕਾਂ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਹੈ। ਬੀਤੇ ਦਿਨ ਦੇਰ ਸ਼ਾਮ ਬਿਨਾਂ ਸੁਰੱਖਿਆ ਟੀਮ ਤੋਂ ਨੂੰਹੋਂ ਕਲੋਨੀ ਪਹੁੰਚੇ ਵਿਧਾਇਕ ਚੱਢਾ ਨੇ ਸੀਮਿੰਟ ਫੈਕਟਰੀ ਤੇ ਥਰਮਲ ਪਲਾਂਟ ਨੇੜਲੇ ਪਿੰਡਾਂ ਨੂੰਹੋਂ, ਰਤਨਪੁਰਾ, ਦਬੁਰਜੀ ਤੇ ਲੋਹਗੜ੍ਹ ਫਿੱਡੇ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਉਨ੍ਹਾਂ ਧਰਨਕਾਰੀਆਂ ਨਾਲ ਧਰਨੇ ਵਿੱਚ ਲਗਾਤਾਰ ਸ਼ਮੂਲੀਅਤ ਕਰ ਰਹੇ ਇੱਕ ਨੌਜਵਾਨ ਨਾਲ ਵੀ ਆਹਮੋ-ਸਾਹਮਣੇ ਭੂੰਜੇ ਬੈਠ ਕੇ ਗੱਲਬਾਤ ਕੀਤੀ ਤੇ ਨੌਜਵਾਨ ਦੀ ਹਰ ਗੱਲ ਦਾ ਜਵਾਬ ਪੂਰੀਆਂ ਦਲੀਲਾਂ ਨਾਲ ਦਿੱਤਾ। ਇਸੇ ਦੌਰਾਨ ਉਕਤ ਚਾਰੋਂ ਪਿੰਡਾਂ ਦੇ ਵਸਨੀਕਾਂ ਨੇ ਸ਼ਿਕਵਾ ਜ਼ਾਹਿਰ ਕੀਤਾ ਕਿ ਪ੍ਰਦੂਸ਼ਣ ਦੀ ਸਭ ਤੋਂ ਵੱਧ ਮਾਰ ਤਾਂ ਉਨ੍ਹਾਂ ਦੇ ਪਿੰਡਾਂ ਦੇ ਵਸਨੀਕਾਂ ਨੂੰ ਝੱਲਣੀ ਪੈ ਰਹੀ ਹੈ, ਪਰ ਸਬੰਧਤ ਅਦਾਰਿਆਂ ਨਾਲ ਤੇ ਹੋਰ ਸਰਕਾਰੇ ਦਰਬਾਰੇ ਗੱਲਬਾਤ ਕਰਨ ਲਈ ਤਵੱਜੋਂ ਬਾਹਰਲੇ ਪਿੰਡਾਂ ਦੇ ਲੋਕਾਂ ਦੁਆਰਾ ਬਣਾਈਆਂ ਕਮੇਟੀਆਂ ਨੂੰ ਦਿੱਤੀ ਜਾ ਰਹੀ ਹੈ। ਲੋਕਾਂ ਦਾ ਪੱਖ ਸੁਣਨ ਉਪਰੰਤ ਵਿਧਾਇਕ ਦਿਨੇਸ਼ ਚੱਢਾ ਨੇ ਫੈਕਟਰੀ ਅਤੇ ਥਰਮਲ ਪਲਾਂਟ ਦੇ ਪ੍ਰਦੂਸ਼ਣ ਦੇ ਮੁੱਦੇ ਸਬੰਧੀ ਆਪਣੇ ਵੱਲੋਂ ਕੀਤੀ ਜਾ ਰਹੀ ਕਾਰਗੁਜ਼ਾਰੀ ਲੋਕਾਂ ਨਾਲ ਸਾਂਝੀ ਕੀਤੀ ਤੇ ਅੱਗੋਂ ਲਈ ਵੀ ਲੋਕਾਂ ਦਾ ਡਟ ਕੇ ਸਾਥ ਦੇਣ ਐਲਾਨ ਕਰਦਿਆਂ ਕਿਹਾ ਕਿ ਪ੍ਰਦੂਸ਼ਣ ਪ੍ਰਭਾਵਿਤ ਪਿੰਡਾਂ ਦੇ ਲੋਕ ਪ੍ਰਦੂਸ਼ਣ ਨੂੰ ਘੱਟ ਕਰਨ ਜੋ ਵੀ ਉਸਾਰੂ ਸੁਝਾਅ ਦੇਣਗੇ, ਉਸ ਸਬੰਧੀ ਉਹ ਲੋਕਾਂ ਦੇ ਨਾਲ ਰਲ ਕੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਫੈਕਟਰੀ ਅਤੇ ਥਰਮਲ ਪਲਾਂਟ ਦੇ ਪ੍ਰਬੰਧਕਾਂ ਨੂੰ ਲੋਕਾਂ ਦੀ ਸੱਥ ਵਿੱਚ ਬਿਠਾ ਕੇ ਮੁਸ਼ਕਿਲਾਂ ਦਾ ਹੱਲ ਕਰਨ ਲਈ ਉਸਾਰੂ ਮਾਹੌਲ ਸਿਰਜਣਗੇ। ਉਨ੍ਹਾਂ ਕਿਹਾ ਕਿ ਉਹ ਸੱਥ ਵਿੱਚ ਖੁਦ ਵੀ ਹਾਜ਼ਰ ਹੋਣਗੇ ਤੇ ਹਰ ਇੱਕ ਸਮੱਸਿਆ ਦਾ ਕਾਰਨ, ਉਸ ਦੇ ਢੁੱਕਵੇਂ ਹੱਲ, ਸਮੱਸਿਆ ਦੇ ਹੱਲ ਲਈ ਲੋੜੀਂਦਾ ਸਮੇਂ ਸਬੰਧੀ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਤੋਂ ਇਹ ਵੀ ਮੰਗ ਕੀਤੀ ਕਿ ਜੇਕਰ ਇਲਾਕਾ ਵਾਸੀ ਪ੍ਰਦੂਸ਼ਣ ਤੋਂ ਪੱਕੇ ਤੌਰ ’ਤੇ ਨਿਜ਼ਾਤ ਪਾਉਣ ਲਈ ਦੋਵੇਂ ਅਦਾਰਿਆਂ ਨੂੰ ਬੰਦ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਇਸ ਪਾਸੇ ਚੱਲਣ ਲਈ ਵੀ ਤਿਆਰ ਹਨ, ਪਰ ਸੱਥ ਵਿੱਚ ਹਾਜ਼ਰ ਲੋਕਾਂ ਨੇ ਦੋਵੇਂ ਅਦਾਰੇ ਚਾਲੂ ਰੱਖਣ ਸਬੰਧੀ ਸਹਿਮਤੀ ਪ੍ਰਗਟਾਈ। ਉਨ੍ਹਾਂ ਦੱਸਿਆ ਕਿ ਜੋ ਲੋਕ ਉਨ੍ਹਾਂ ਵਿਰੁੱਧ ਭੰਡੀ ਪ੍ਰਚਾਰ ਕਰ ਰਹੇ ਹਨ, ਉਹ ਥਰਮਲ ਦੀ ਸੁਆਹ ’ਤੇ ਆਪਣੀ ਪਰਚੀ ਲਗਾਉਣ ਦੀ ਮੰਗ ਕਰ ਰਹੇ ਸਨ, ਜੋ ਉਨ੍ਹਾਂ ਨਹੀਂ ਲੱਗਣ ਦਿੱਤੀ।

Advertisement

Advertisement
Advertisement