ਲੁਧਿਆਣਾ ’ਚ ਦਿਲਜੀਤ ਦਾ ਸ਼ੋਅ ਅੱਜ
06:50 AM Dec 31, 2024 IST
ਟ੍ਰਿਬਿਊਨ ਨਿਊਜ਼ ਸਰਵਿਸ
Advertisement
ਲੁਧਿਆਣਾ, 30 ਦਸੰਬਰ
ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਲਾਈਵ ਕੰਸਰਟ ਅੱਜ ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਵਿੱਚ ਹੋਵੇਗਾ। ਸ਼ੋਅ ਵਿੱਚ 50 ਹਜ਼ਾਰ ਤੋਂ ਵੱਧ ਲੋਕਾਂ ਦੇ ਪੁੱਜਣ ਦੀ ਉਮੀਦ ਹੈ ਜਿਸ ਲਈ ਤਿੰਨ ਹਜ਼ਾਰ ਤੋਂ ਵੱਧ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਪੁਲੀਸ ਪ੍ਰਸ਼ਾਸਨ ਵੱਲੋਂ 20 ਥਾਵਾਂ ’ਤੇ ਅਸਥਾਈ ਪਾਰਕਿੰਗ ਬਣਾਈ ਗਈ ਹੈ। ਜਿਥੇ 14 ਹਜ਼ਾਰ ਵਾਹਨ ਖੜ੍ਹਨਗੇ। ਸ਼ੋਅ ਦੇਖਣ ਆਉਣ ਵਾਲਿਆਂ ਨੂੰ 3 ਕਿਲੋਮੀਟਰ ਤੁਰ ਕੇ ਸ਼ੋਅ ਵਾਲੀ ਥਾਂ ਪਹੁੰਚਣਾ ਪਵੇਗਾ। ਪਾਰਕਿੰਗ ਲਈ ਪੀਏਯੂ ਵਿੱਚ ਦੋ-ਤਿੰਨ ਥਾਵਾਂ ਰੱਖੀਆਂ ਗਈਆਂ ਹਨ, ਜਦਕਿ ਬਾਕੀ ਪਾਰਕਿੰਗਾਂ ਪੀਏਯੂ ਤੋਂ 2-3 ਕਿੱਲੋਮੀਟਰ ਦੀ ਦੂਰੀ ’ਤੇ ਹਨ।
Advertisement
Advertisement