ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਿਲਜੀਤ ਨੇ ਪੈਰਿਸ ਸ਼ੋਅ ਦੌਰਾਨ ਪ੍ਰਸ਼ੰਸਕ ਨੂੰ ਆਪਣੀ ਜੈਕੇਟ ਦੇ ਕੇ ਦਿਲ ਜਿੱਤਿਆ

08:08 AM Sep 23, 2024 IST

ਨਵੀਂ ਦਿੱਲੀ: ਉੱਘੇ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਨੇ ‘ਦਿਲ-ਲੁਮਿਨਾਟੀ ਟੂਰ 2024’ ਤਹਿਤ ਪੈਰਿਸ ਵਿੱਚ ਸ਼ੋਅ ਕੀਤਾ। ਇਸ ਦੌਰਾਨ ਇਕ ਪ੍ਰਸ਼ੰਸਕ ਨੇ ਦਿਲਜੀਤ ਦੋਸਾਂਝ ਵੱਲ ਆਪਣਾ ਸਮਾਰਟਫ਼ੋਨ ਵਗਾਹ ਮਾਰਿਆ ਪਰ ਦਿਲਜੀਤ ਨੇ ਇਸ ਘਟਨਾ ਪ੍ਰਤੀ ਗੁੱਸਾ ਜ਼ਾਹਿਰ ਕਰਨ ਦੀ ਥਾਂ ਸ਼ਾਂਤਚਿਤ ਤੇ ਪਿਆਰ ਭਰੇ ਲਹਿਜ਼ੇ ਵਿਚ ਆਪਣੇ ਪ੍ਰਸ਼ੰਸਕ ਨਾਲ ਗੱਲ ਕੀਤੀ ਤੇ ਉਸ ਨੂੰ ਆਪਣੀ ਪਾਈ ਹੋਈ ਜੈਕੇਟ ਤੋਹਫੇ ਵਜੋਂ ਦਿੱਤੀ ਜਿਸ ਦੀ ਹਰ ਪਾਸਿਉਂ ਸ਼ਲਾਘਾ ਹੋ ਰਹੀ ਹੈ। ਇਸ ਸਬੰਧੀ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ ਜਿਸ ਵਿਚ ਦਿਲਜੀਤ ਦੇ ਪ੍ਰਸ਼ੰਸਕ ਉਸ ਦੇ ਹੋਰ ਮੁਰੀਦ ਹੋ ਗਏ ਹਨ। ਪੈਰਿਸ ਸ਼ੋਅ ਵਿੱਚ ਜਦੋਂ ਦਿਲਜੀਤ ‘ਪਟਿਆਲਾ ਪੈੱਗ’ ’ਤੇ ਗਾ ਰਹੇ ਸਨ ਤਾਂ ਕਿਸੇ ਨੇ ਆਪਣਾ ਫੋਨ ਸਟੇਜ ਵੱਲ ਵਗਾਹ ਮਾਰਿਆ। ਇਸ ਦੌਰਾਨ ਦਿਲਜੀਤ ਨੇ ਗਾਉਣਾ ਬੰਦ ਕਰ ਦਿੱਤਾ ਤੇ ਫੋਨ ਚੁੱਕਦਿਆਂ ਮਾਈਕਰੋਫੋਨ ਰਾਹੀਂ ਕਿਹਾ,‘ਆਪਣੇ ਫ਼ੋਨ ਦਾ ਖਿਆਲ ਰੱਖੋ, ਪਾਜੀ... ਅਜਿਹਾ ਨਾ ਕਰੋ। ਇਨ੍ਹਾਂ ਪਲਾਂ ਨੂੰ ਬਰਬਾਦ ਨਾ ਕਰੋ, ਅਜਿਹਾ ਨਾ ਕਰੋ, ਭਰਾ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ। ਤੁਸੀਂ ਆਪਣਾ ਫ਼ੋਨ ਕਿਉਂ ਤੋੜ ਰਹੇ ਹੋ? ਮੈਂ ਤੁਹਾਨੂੰ ਪਿਆਰ ਕਰਦਾ ਹਾਂ, ਅਜਿਹਾ ਨਾ ਕਰੋ।’ ਦਿਲਜੀਤ ਨੇ ਬਾਅਦ ਵਿੱਚ ਇਸ ਸ਼ੋਅ ਲਈ ਪਾਈ ਹੋਈ ਜੈਕੇਟ ਨੂੰ ਉਤਾਰ ਕੇ ਹਵਾ ਵਿੱਚ ਉਛਾਲ ਦਿੱਤਾ। ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਇਸ ਵੇਲੇ ‘ਦਿਲ-ਲੁਮਿਨਾਟੀ ਟੂਰ 2024’ ਦੇ ਹਿੱਸੇ ਵਜੋਂ ਆਪਣੇ ਕੌਮਾਂਤਰੀ ਸ਼ੋਅ ਕਰ ਰਿਹਾ ਹੈ। ਉਸ ਨੇ ਅੱਜ ਬਰਮਿੰਘਮ ਵਿਚ ਸ਼ੋਅ ਕੀਤਾ ਤੇ ਅਗਲੇ ਮਹੀਨੇ 26 ਅਕਤੂਬਰ ਤੋਂ 29 ਦਸੰਬਰ ਤੱਕ ਦਿੱਲੀ, ਮੁੰਬਈ, ਜੈਪੁਰ, ਹੈਦਰਾਬਾਦ, ਅਹਿਮਦਾਬਾਦ, ਲਖਨਊ, ਪੁਣੇ, ਕੋਲਕਾਤਾ ਅਤੇ ਹੋਰ ਸ਼ਹਿਰਾਂ ਵਿੱਚ ਸ਼ੋਅ ਕਰੇਗਾ। -ਪੀਟੀਆਈ

Advertisement

Advertisement