For the best experience, open
https://m.punjabitribuneonline.com
on your mobile browser.
Advertisement

ਦਿਲਜੀਤ ਨੇ ਫ਼ਿਲਮ ‘ਅਮਰ ਸਿੰਘ ਚਮਕੀਲਾ’ ਦੇ ਸੈੱਟ ਦੌਰਾਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ

09:09 AM Apr 08, 2024 IST
ਦਿਲਜੀਤ ਨੇ ਫ਼ਿਲਮ ‘ਅਮਰ ਸਿੰਘ ਚਮਕੀਲਾ’ ਦੇ ਸੈੱਟ ਦੌਰਾਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ
Advertisement

ਮੁੰਬਈ: ਆਪਣੀ ਆਉਣ ਵਾਲੀ ਫ਼ਿਲਮ ਦੀ ਰਿਲੀਜ਼ ਦੀ ਤਾਰੀਖ਼ ਨੇੜੇ ਆਉਂਦੇ ਦੇਖ ਅਦਾਕਾਰ ਦਿਲਜੀਤ ਦੋਸਾਂਝ ਨੇ ‘ਅਮਰ ਸਿੰਘ ਚਮਕੀਲਾ’ ਦੇ ਸੈੱਟ ਦੌਰਾਨ ਪਰਦੇ ਦੇ ਪਿੱਛੇ ਦੀਆਂ ਨਵੀਆਂ ਤਸਵੀਰਾਂ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀਆਂ ਕੀਤੀਆਂ ਹਨ। ਸ਼ਨਿਚਰਵਾਰ ਨੂੰ ਦਿਲਜੀਤ ਨੇ ਇੰਸਟਾਗ੍ਰਾਮ ’ਤੇ ਆਪਣੇ ਚਾਹੁਣ ਵਾਲਿਆਂ ਲਈ ਆਪਣੀਆਂ ਅਤੇ ਪਰਿਨੀਤੀ ਚੋਪੜਾ ਦੀਆਂ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਤਸਵੀਰਾਂ ਦੇਖ ਕੇ ਉਸ ਦੇ ਚਾਹੁਣ ਵਾਲੇ ਫ਼ਿਲਮ ਪ੍ਰਤੀ ਕਾਫ਼ੀ ਉਤਸੁਕ ਹੋ ਗਏ ਹਨ। ਤਸਵੀਰ ਵਿੱਚ ਦਿਲਜੀਤ ਦੋਸਾਂਝ ਚਮਕੀਲੇ ਦਾ ਰੂਪ ਧਾਰ ਕੇ ਬੈਠਿਆ ਹੋਇਆ ਹੈ ਅਤੇ ਉਸ ਨਾਲ ਪਰਿਨੀਤੀ ਚੋਪੜਾ ਵੀ ਹੈ। ਤਸਵੀਰਾਂ ਸਾਂਝੀਆਂ ਕਰਦਿਆਂ ਉਸ ਨੇ ਲਿਖਿਆ ਹੈ ‘ਚਮਕੀਲਾ 12 ਅਪਰੈਲ ਨੂੰ ਨੈੱਟਫਲਿਕਸ ’ਤੇ ।’ ਜਿਵੇਂ ਹੀ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਉਸ ਦੇ ਚਾਹੁਣ ਵਾਲਿਆਂ ਨੇ ਟਿੱਪਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਚਾਹੁਣ ਵਾਲੇ ਨੇ ਲਿਖਿਆ ਹੈ, ‘‘ਇੰਤਜ਼ਾਰ ਨਹੀਂ ਹੋ ਸਕਦਾ।’’ ਇੱਕ ਹੋਰ ਨੇ ਲਿਖਿਆ ਹੈ, ‘‘ਮੈਂ ਬਹੁਤ ਉਤਸ਼ਾਹਿਤ ਹਾਂ।’’ ਇਮਤਿਆਜ਼ ਅਲੀ ਵੱਲੋਂ ਬਣਾਈ ਫ਼ਿਲਮ ‘ਅਮਰ ਸਿੰਘ ਚਮਕੀਲਾ’ ਪੰਜਾਬ ਦੇ ਮੂਲ ਰੌਕਸਟਾਰ ਦੀ ਅਣਕਹੀ ਸੱਚੀ ਕਹਾਣੀ ਪੇਸ਼ ਕਰਦੀ ਹੈ, ਜੋ ਗਰੀਬੀ ਵਿੱਚੋਂ ਨਿਕਲ ਕੇ 80ਵਿਆਂ ਵਿੱਚ ਆਪਣੇ ਸੰਗੀਤ ਦੇ ਦਮ ’ਤੇ ਲੋਕਪ੍ਰਿਅਤਾ ਦੀਆਂ ਹੱਦਾਂ ਤੋੜ ਗਿਆ। ਫ਼ਿਲਮ ਵਿੱਚ ਦਿਲਜੀਤ ਨੇ ਚਮਕੀਲਾ ਦੀ ਭੂਮਿਕਾ ਨਿਭਾਈ ਹੈ ਜਦੋਂਕਿ ਪਰਿਨੀਤੀ ਨੇ ਉਸ ਦੀ ਪਤਨੀ ਤੇ ਗਾਇਕਾ ਅਮਰਜੋਤ ਕੌਰ ਦਾ ਰੋਲ ਨਿਭਾਇਆ ਹੈ। ਫ਼ਿਲਮ ‘ਅਮਰ ਸਿੰਘ ਚਮਕੀਲਾ’ 12 ਅਪਰੈਲ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋਵੇਗੀ। -ਏਐੱਨਆਈ

Advertisement

Advertisement
Author Image

Advertisement
Advertisement
×