For the best experience, open
https://m.punjabitribuneonline.com
on your mobile browser.
Advertisement

ਦਿਲਜੀਤ ਨੇ ਗੁਰਦੁਆਰਾ ਬੰਗਲਾ ਸਾਹਿਬ ਮੱਥਾ ਟੇਕਿਆ

08:49 AM Oct 27, 2024 IST
ਦਿਲਜੀਤ ਨੇ ਗੁਰਦੁਆਰਾ ਬੰਗਲਾ ਸਾਹਿਬ ਮੱਥਾ ਟੇਕਿਆ
Advertisement

ਨਵੀਂ ਦਿੱਲੀ: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਬੀਤੀ ਰਾਤ ਗੁਰਦੁਆਰਾ ਬੰਗਲਾ ਸਾਹਿਬ ਮੱਥਾ ਟੇਕਿਆ ਅਤੇ ਅਰਦਾਸ ਕੀਤੀ। ਇਸ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਦਿਲਜੀਤ ਦੀ ਟੀਮ ਵੱਲੋਂ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਵੀਡੀਓ ਵਿੱਚ ਦਿਲਜੀਤ ਗੁਰਦੁਆਰੇ ਵਿੱਚ ਮੱਥਾ ਟੇਕਦਾ ਨਜ਼ਰ ਆ ਰਿਹਾ ਹੈ। ਦਰਅਸਲ ਦਿਲਜੀਤ ਆਪਣੇ ਟੂਰ ਪ੍ਰੋਗਰਾਮ ਲਈ ਦਿੱਲੀ ਪੁੱਜਿਆ ਹੈ। ਇਸ ਤੋਂ ਪਹਿਲਾਂ ਉਸ ਨੇ ਭਾਰਤ ਪੁੱਜਣ ’ਤੇ ਵੀਡੀਓ ਵੀ ਸਾਂਝੀ ਕੀਤੀ ਸੀ। ਉਡਾਣ ’ਚੋਂ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਉਹ ਅੱਜ ਅਤੇ ਭਲਕੇ ਐਤਵਾਰ ਨੂੰ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਹੋਣ ਵਾਲੇ ਸ਼ੋਅ ਲਈ ਖੁਸ਼ ਨਜ਼ਰ ਆਇਆ। ਇਨ੍ਹਾਂ ਤਸਵੀਰਾਂ ਦੀ ਕੈਪਸ਼ਨ ਵਿਚ ਉਸ ਨੇ ਲਿਖਿਆ, ‘ਦਿੱਲੀ ਦਾ ਮੌਸਮ ਕੀ ਕਹਿ ਰਿਹਾ ਹੈ, ਦਿਲ-ਲੁਮਿਨਾਟੀ ਟੂਰ ਸਾਲ 2024।’ ਦਿਲਜੀਤ ਪਿਛਲੇ ਕੁਝ ਹਫਤਿਆਂ ਤੋਂ ਅਮਰੀਕਾ ਅਤੇ ਯੂਰਪ ਦੇ ਟੂਰ ’ਤੇ ਸੀ। ਵਿਦੇਸ਼ ਦਾ ਟੂਰ ਖ਼ਤਮ ਕਰ ਕੇ ਉਹ ਹੁਣ ਭਾਰਤ ਪੁੱਜਿਆ ਹੈ। ਦਿੱਲੀ ਵਿੱਚ ਸ਼ੋਅ ਕਰਨ ਮਗਰੋਂ ਉਹ ਹੈਦਰਾਬਾਦ, ਅਹਿਮਦਾਬਾਦ, ਲਖਨਊ, ਪੁਣੇ, ਕੋਲਕਾਤਾ, ਬੰਗਲੂਰੂ, ਇੰਦੌਰ, ਚੰਡੀਗੜ੍ਹ ਅਤੇ ਗੁਹਾਟੀ ਵਿਚ ਆਪਣੇ ਚਾਹੁੰਣ ਵਾਲਿਆਂ ਦਾ ਮਨੋਰੰਜਨ ਕਰੇਗਾ। ਵੱਖ-ਵੱਖ ਸ਼ਹਿਰਾਂ ਵਿੱਚ ਉਸ ਦੇ ਪ੍ਰਸ਼ੰਸਕ ਇਨ੍ਹਾਂ ਸ਼ੋਅਜ਼ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਅਤੇ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਦੂਜੇ ਪਾਸੇ ਦਿਲਜੀਤ ਵੱਲੋਂ ਹਾਲ ਹੀ ਵਿੱਚ ‘ਬਾਰਡਰ 2’ ਫਿਲਮ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਵਿੱਚ ਸੰਨੀ ਦਿਓਲ ਅਤੇ ਵਰੁਣ ਧਵਨ ਵੀ ਨਜ਼ਰ ਆਉਣਗੇ। ਇਹ ਫਿਲਮ ਲੌਂਗੇਵਾਲਾ ਦੀ ਜੰਗ ’ਤੇ ਆਧਾਰਿਤ ਹੈ। ਫਿਲਮ ਦੀ ਸ਼ੂਟਿੰਗ ਨਵੰਬਰ ਵਿੱਚ ਸ਼ੁਰੂ ਹੋਵੇਗੀ। -ਏਐੱਨਆਈ

Advertisement

Advertisement
Advertisement
Author Image

sukhwinder singh

View all posts

Advertisement