ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਾਬੀਆਂ ਦੀ ਆਲੋਚਨਾ ਕਰਨ ਵਾਲਿਆਂ ਨੂੰ ਦਿਲਜੀਤ ਨੇ ਦਿੱਤੇ ਜਵਾਬ

07:47 AM Apr 16, 2024 IST

ਮੁੰਬਈ: ਪੰਜਾਬੀ ਸੁਪਰ ਸਟਾਰ ਦਿਲਜੀਤ ਦੋਸਾਂਝ ਦਾ ਕਹਿਣਾ ਹੈ ਕਿ ਉਹ ਅਤੇ ਉਨ੍ਹਾਂ ਦੇ ਪੰਜਾਬੀ ਸਾਥੀ ਗੀਤ ਗਾ ਸਕਦੇ ਹਨ, ਡਾਂਸ ਕਰ ਸਕਦੇ ਨੇ ਅਤੇ ਅਦਾਕਾਰੀ ਵੀ ਕਰ ਸਕਦੇ ਹਨ। ਇੱਥੇ ਮਹਾਲਕਸ਼ਮੀ ਰੇਸ ਕੋਰਸ ਮੈਦਾਨ ਵਿੱਚ ਖਚਾਖਚ ਭਰੇ ਪ੍ਰੋਗਰਾਮ ਦੀ ਤਸਵੀਰ ਸਾਂਝੀ ਕਰਦਿਆਂ ਪੰਜਾਬੀਆਂ ਦੀ ਆਲੋਚਨਾ ਕਰਨ ਵਾਲਿਆਂ ਨੂੰ ਦਿਲਜੀਤ ਨੇ ਇਹ ਸੁਨੇਹਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਦਿਲਜੀਤ ਨੇ ਬੀਐੱਮਡਬਲਿਊ ਜੌਇਟਾਊਨ 2024 ਸਮਾਰੋਹ ਵਿੱਚ ਹਿੱਸਾ ਲੈਂਦਿਆਂ ਇੱਥੇ ਸ਼ਨਿਚਰਵਾਰ ਨੂੰ ਆਪਣਾ ਪ੍ਰੋਗਰਾਮ ਪੇਸ਼ ਕੀਤਾ। ਹੁਣੇ ਜਿਹੇ ਰਿਲੀਜ਼ ਹੋਈ ਫ਼ਿਲਮ ‘ਅਮਰ ਸਿੰਘ ਚਮਕੀਲਾ’ ਲਈ ਦਿਲਜੀਤ ਦੀ ਹਰ ਪਾਸਿਓਂ ਸ਼ਲਾਘਾ ਹੋ ਰਹੀ ਹੈ। ਗਾਇਕ ਦੋਸਾਂਝ ਨੇ ਐਤਵਾਰ ਰਾਤ ਨੂੰ ਆਪਣੇ ਇੰਸਟਾਗ੍ਰਾਮ ’ਤੇ ਸ਼ੋਅ ਦਾ ਇੱਕ ਵੀਡੀਓ ਆਪਣੇ ਚਾਹੁਣ ਵਾਲਿਆਂ ਲਈ ਸਾਂਝਾ ਕੀਤਾ ਹੈ। ਦਿਲਜੀਤ ਨੇ ਇਸ ਵੀਡੀਓ ਵਿੱਚ ਕਿਹਾ ਹੈ, ‘‘ਉਹ ਕਹਿੰਦੇ ਸਨ ਕਿ ਸਰਦਾਰ ਫ਼ੈਸ਼ਨੇਬਲ ਨਹੀਂ ਹੋ ਸਕਦੇ।’’ ਇਸ ’ਤੇ ਦਿਲਜੀਤ ਨੇ ਕਿਹਾ , ‘‘ਮੈਂ ਦਿਖਾਊਂਗਾ।’’ ਉਹ ਕਹਿੰਦੇ ਸਨ ਕਿ ਸਰਦਾਰ ਫ਼ਿਲਮਾਂ ਵਿੱਚ ਸਟਾਰ ਨਹੀਂ ਬਣ ਸਕਦੇ ਅਤੇ ਮੈਂ ਉਨ੍ਹਾਂ ਨੂੰ ਕਰਕੇ ਦਿਖਾਇਆ। ਉਹ ਕਹਿੰਦੇ ਸਨ ਕਿ ਪੰਜਾਬੀ ਮੁੰਬਈ ਨਹੀਂ ਜਾ ਸਕਦੇ ਅਤੇ ਮੈਂ ਉਨ੍ਹਾਂ ਨੂੰ ਅਜਿਹਾ ਵੀ ਕਰਕੇ ਦਿਖਾਇਆ।’ ਪੰਜਾਬੀ ਗਾਇਕ ਦੋਸਾਂਝ ਨੇ ਕਿਹਾ,‘ ਉਹ ਕਹਿੰਦੇ ਸਨ ਕਿ ਪੰਜਾਬੀ ਭੀੜ ਇਕੱਠੀ ਨਹੀਂ ਕਰ ਸਕਦੇ ਤਾਂ ਮੈਂ ਆਪਣੇ ਗੀਤਾਂ ਨਾਲ ਸਟੇਡੀਅਮ ਖਚਾਖਚ ਭਰ ਦਿੱਤਾ। -ਪੀਟੀਆਈ

Advertisement

Advertisement
Advertisement