Diljit Dosanjh ਵੱਲੋਂ Prime Minister Modi ਨਾਲ ਮੁਲਾਕਾਤ
ਵੈੱਬ ਡੈੱਸਕ ਪੰਜਾਬੀ ਟ੍ਰਿਬਿਉੂਨ
ਚੰਡੀਗੜ੍ਹ, 2 ਜਨਵਰੀ
ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪਹਿਲੀ ਵਾਰ ਮੁਲਾਕਾਤ ਕੀਤੀ ਅਤੇ ਇਸ ਮੁਲਾਕਾਤ ਨੂੰ 2025 ਦੀ ਸ਼ਾਨਦਾਰ ਸ਼ੁਰੂਆਤ ਕਿਹਾ। ਜ਼ਿਕਰਯੋਗ ਹੈ ਕਿ ਦਿਲਜੀਤ ਨੇ ਹਾਲ ਹੀ ਵਿੱਚ ਪੂਰੇ ਭਾਰਤ ਦੇ ਦਿਲ-ਲੁਮਿਨਾਤੀ ਟੂਰ ਦੀ ਸਮਾਪਤੀ ਕੀਤੀ ਹੈ। ਇਸ ਉਪਰੰਤ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ’ਤੇ ਪ੍ਰਧਾਨ ਮੰਤਰੀ ਨਾਲ ਆਪਣੀ ਮੁਲਾਕਾਤ ਦੀਆਂ ਝਲਕੀਆਂ ਪੋਸਟ ਕੀਤੀਆਂ।
ਪੋਸਟ ਕਰਦਿਆਂ ਉਨ੍ਹਾਂ ਲਿਖਿਆ, ‘‘2025 ਦੀ ਇੱਕ ਸ਼ਾਨਦਾਰ ਸ਼ੁਰੂਆਤ, ਪ੍ਰਧਾਨ ਮੰਤਰੀ @narendramodi ਜੀ ਨਾਲ ਇੱਕ ਯਾਦਗਾਰ ਮੁਲਾਕਾਤ। ਅਸੀਂ ਬਹੁਤ ਸਾਰੀਆਂ ਚੀਜ਼ਾਂ ਬਾਰੇ ਗੱਲ ਕੀਤੀ, ਜਿਸ ਵਿੱਚ ਸੰਗੀਤ ਵੀ ਸ਼ਾਮਲ ਹੈ!”
A fantastic start to 2025
A very memorable meeting with PM @narendramodi Ji.
We talked about a lot of things including music of course! pic.twitter.com/TKThDWnE0P
— DILJIT DOSANJH (@diljitdosanjh) January 1, 2025
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੋਸਾਂਝ ਦੀ ‘ਐਕਸ’ ਪੋਸਟ ਦਾ ਜਵਾਬ ਦਿੱਤਾ ਅਤੇ ਲਿਖਿਆ, “ਦਿਲਜੀਤ ਦੋਸਾਂਝ ਨਾਲ ਬਹੁਤ ਵਧੀਆ ਗੱਲਬਾਤ! ਉਹ ਸੱਚਮੁੱਚ ਬਹੁਪੱਖੀ ਹੈ, ਪ੍ਰਤਿਭਾ ਅਤੇ ਪਰੰਪਰਾ ਨੂੰ ਮੇਲ ਹੈ। ਅਸੀਂ ਸੰਗੀਤ, ਸੱਭਿਆਚਾਰ ਅਤੇ ਹੋਰ ਕਈ ਚੀਜ਼ਾਂ ਨਾਲ ਜੁੜੇ ਹੋਏ ਹਾਂ।”
ਦੋਸਾਂਝ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ ਵਿੱਚ, ਉਹ ਫੁੱਲਾਂ ਦਾ ਗੁਲਦਸਤਾ ਲੈ ਕੇ ਇੱਕ ਕਮਰੇ ਵਿੱਚ ਦਾਖਲ ਹੁੰਦਾ ਦਿਖਾਈ ਦੇ ਰਿਹਾ ਹੈ, ਜਿਸਨੂੰ ਉਹ ਪ੍ਰਧਾਨ ਮੰਤਰੀ ਨੂੰ ਸੌਂਪਦਾ ਹੈ।