ਚਾਹ ਨਾਲ ਆਟੇ ਵਾਲੇ ਬਿਸਕੁਟ ਖਾਣ ਦਾ ਸ਼ੌਕੀਨ ਹੈ ਦਿਲਜੀਤ ਦੋਸਾਂਝ
ਮੁੰਬਈ:
ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ’ਤੇ ਜੁੜੇ ਆਪਣੇ ਪ੍ਰਸ਼ੰਸਕਾਂ ਨੂੰ ਹਰ ਪਲ ਦੀ ਤਾਜ਼ਾ ਜਾਣਕਾਰੀ ਦਿੰਦੇ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਨੇ ਇੰਸਟਾਗ੍ਰਾਮ ਸਟੋਰੀ ਸਾਂਝੀ ਕੀਤੀ ਜਿਸ ਵਿੱਚ ਉਨ੍ਹਾਂ ਦੱਸਿਆ ਕਿ ਉਹ ਚਾਹ ਨਾਲ ਆਟੇ ਵਾਲੇ ਬਿਸਕੁਟ ਖਾਣ ਤੋਂ ਖੁੰਝ ਗਿਆ। ਵੀਡੀਓ ਵਿੱਚ ਦਿਲਜੀਤ ਦੋਸਾਂਝ ਨੂੰ ਇੱਕ ਟਿੱਪਣੀ ਪੜ੍ਹਦਿਆਂ ਦੇਖਿਆ ਜਾ ਸਕਦਾ ਹੈ ਜਿੱਥੇ ਇੱਕ ਪ੍ਰਸ਼ੰਸਕ ਉਸ ਨੂੰ ਚਾਹ ਤੇ ਆਟੇ ਵਾਲੇ ਬਿਸਕੁਟ ਖਾਣ ਦਾ ਸੱਦਾ ਦਿੰਦਾ ਹੈ। ਇਸ ਦੇ ਜਵਾਬ ਵਿੱਚ ਦਿਲਜੀਤ ਨੇ ਕਿਹਾ,‘ਇਸ ਨੇ ਉਸ ਨੂੰ ਪੁਰਾਣੇ ਦਿਨਾਂ ਦੀ ਯਾਦ ਦਿਵਾ ਦਿੱਤੀ ਜਦੋਂ ਉਹ ਹੱਥਾਂ ਨਾਲ ਬਣੇ ਆਟੇ ਵਾਲੇ ਬਿਸਕੁਟਾਂ ਨਾਲ ਚਾਹ ਦਾ ਆਨੰਦ ਮਾਣਦਾ ਸੀ।’ ਉਸ ਨੇ ਖੁਲਾਸਾ ਕੀਤਾ ਕਿ ਇਹ ਬਿਸਕੁਟ ਹਾਲੇ ਵੀ ਉਸ ਦੀ ਨਾਨੀ ਦੇ ਘਰ ਮਿਲਦੇ ਹਨ। ਦੂਜੇ ਪਾਸੇ ਦਿਲਜੀਤ ਦੋਸਾਂਝ ਬਹੁਤ ਹੀ ਉਡੀਕੀ ਜਾ ਰਹੀ ਸੀਕੁਅਲ ‘ਬਾਰਡਰ 2’ ਵਿਚ ਕੰਮ ਕਰੇਗਾ। ਅਨੁਰਾਗ ਸਿੰਘ ਦੇ ਨਿਰਦੇਸ਼ਨ ਹੇਠ ਤਿਆਰ ਹੋ ਰਹੇ ਇਸ ਪ੍ਰਾਜੈਕਟ ਵਿੱਚ ਸੰਨੀ ਦਿਓਲ, ਦਿਲਜੀਤ ਦੋਸਾਂਝ, ਅਹਾਨ ਸ਼ੈੱਟੀ ਅਤੇ ਵਰੁਣ ਧਵਨ ਮੁੱਖ ਕਿਰਦਾਰ ਨਿਭਾਉਣਗੇ। ਇਹ ਫਿਲਮ 1999 ਦੇ ਕਾਰਗਿਲ ਦੀ ਜੰਗ ’ਤੇ ਆਧਾਰਿਤ ਜਾਪਦੀ ਹੈ ਜਿਸ ਦੌਰਾਨ ਪਾਕਿਸਤਾਨੀ ਫੌਜ ਨੇ ਕੰਟਰੋਲ ਰੇਖਾ (ਐੱਲਓਸੀ) ਪਾਰ ਕਰਕੇ ਭਾਰਤੀ ਖੇਤਰ ’ਤੇ ਕਬਜ਼ਾ ਕਰ ਲਿਆ ਸੀ। -ਆਈਏਐੱਨਐੱਸ