For the best experience, open
https://m.punjabitribuneonline.com
on your mobile browser.
Advertisement

ਦਿਲਬਰ ਦੀ ਪੁਸਤਕ ‘222 ? ’ਚ ਘਿਰਿਆ ਦੇਸ਼ ਲੱਭੋ?’ ਉੱਤੇ ਗੋਸ਼ਟੀ

09:07 AM Oct 22, 2024 IST
ਦਿਲਬਰ ਦੀ ਪੁਸਤਕ ‘222   ’ਚ ਘਿਰਿਆ ਦੇਸ਼ ਲੱਭੋ ’ ਉੱਤੇ ਗੋਸ਼ਟੀ
ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਦਾ ਸਨਮਾਨ ਕਰਦੇ ਹੋਏ ਸਾਹਿਤਕਾਰ ਤੇ ਪਤਵੰਤੇ।
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 21 ਅਕਤੂਬਰ
ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਵੱਲੋਂ ਭਾਸ਼ਾ ਵਿਭਾਗ ਪਟਿਆਲਾ ਦੇ ਸੈਮੀਨਾਰ ਹਾਲ ਵਿੱਚ ਸਾਹਿਤਕ ਸਮਾਗਮ ਕੀਤਾ ਗਿਆ। ਸਭਾ ਦੇ ਸਕੱਤਰ ਬਲਬੀਰ ਜਲਾਲਾਬਾਦੀ ਨੇ ਦੱਸਿਆ ਕਿ ਸਮਾਗਮ ਵਿੱਚ ਲੇਖਕ ਜੰਗੀਰ ਸਿੰਘ ਦਿਲਬਰ ਦੀ ਵਿਲੱਖਣ ਸਵਾਲਨਾਮਾ ਪੁਸਤਕ ‘222? ’ਚ ਘਿਰਿਆ ਦੇਸ਼ ਲੱਭੋ?’ ਉੱਤੇ ਗੋਸ਼ਟੀ ਅਤੇ ਕਵੀ ਦਰਬਾਰ ਹੋਇਆ। ਇਸ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਪਵਨ ਹਰਚੰਦਪੁਰੀ ਨੇ ਕੀਤੀ ਅਤੇ ਬਤੌਰ ਮੁੱਖ ਮਹਿਮਾਨ ਡਾਇਰੈਕਟਰ ਵਿਸ਼ਵ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਡਾ. ਭੀਮ ਇੰਦਰ ਸਿੰਘ ਸ਼ਾਮਲ ਹੋਏ।
ਪ੍ਰਧਾਨਗੀ ਮੰਡਲ ਵਿੱਚ ਭਾਸ਼ਾ ਵਿਭਾਗ ਦੇ ਡਿਪਟੀ ਡਾਇਰੈਕਟਰ ਸਤਨਾਮ ਸਿੰਘ, ਡਾ. ਜੋਗਿੰਦਰ ਸਿੰਘ ਨਿਰਾਲਾ, ਓਮ ਪ੍ਰਕਾਸ਼ ਗਾਸੋ, ਡਾ. ਬਲਦੇਵ ਸਿੰਘ ਬੱਧਣ, ਸੰਧੂ ਵਰਿਆਣਵੀ ਤੇ ਜੰਗੀਰ ਸਿੰਘ ਦਿਲਬਰ ਨੇ ਵੀ ਸ਼ਮੂਲੀਅਤ ਕੀਤੀ। ਡਾ. ਅਰਵਿੰਦਰ ਕੌਰ ਕਾਕੜਾ ਨੇ ਪੁਸਤਕ ’ਤੇ ਪੇਪਰ ਪੜਿ੍ਹਆ। ਸੰਧੂ ਵਰਿਆਣਵੀ ਨੇ ਬਹਿਸ ਦਾ ਆਰੰਭ ਕਰਦਿਆਂ ਪੁਸਤਕ ਦੀ ਸ਼ਲਾਘਾ ਕੀਤੀ। ਪਵਨ ਹਰਚੰਦਪੁਰੀ ਨੇ ਕਿਹਾ ਕਿ ਲੋਕ ਸਰੋਕਾਰਾਂ ਬਾਰੇ ਉੱਠਦੇ ਸਵਾਲ ਲੋਕ ਮਨਾਂ ਵਿੱਚ ਚਿੰਤਨ ਤੇ ਚੇਤਨਾ ਪੈਦਾ ਕਰਦੇ ਹਨ। ਡਾ. ਭੀਮ ਇੰਦਰ ਸਿੰਘ ਨੇ ਕਿਹਾ ਲੇਖਕ ਨੇ ਇਸ ਪੁਸਤਕ ਵਿੱਚ ਸਮਾਜ ਦੀ ਮੌਜੂਦਾ ਤਰਸਯੋਗ ਹਾਲਤ ਨੂੰ ਬਿਆਨ ਕਰਦੇ ਵੱਡੇ ਮੁੱਦੇ ਉਭਾਰੇ ਹਨ। ਇਸ ਤੋਂ ਇਲਾਵਾ ਡਾ. ਹਰਜੀਤ ਸਿੰਘ ਸੱਧਰ, ਡਾ. ਬਲਦੇਵ ਸਿੰਘ ਬੱਧਣ, ਸਤਨਾਮ ਸਿੰਘ, ਡਾ. ਜੋਗਿੰਦਰ ਸਿੰਘ ਨਿਰਾਲਾ, ਓਮ ਪ੍ਰਕਾਸ਼ ਗਾਸੋ, ਬਲਬੀਰ ਜਲਾਲਾਬਾਦੀ, ਦਰਸ਼ਨ ਸਿੰਘ ਪ੍ਰੀਤੀਮਾਨ ਨੇ ਵੀ ਵਿਚਾਰ ਰੱਖੇ।
ਸਮਾਗਮ ਦੇ ਦੂਜੇ ਸੈਸ਼ਨ ਵਿੱਚ ਕਵੀ ਦਰਬਾਰ ਅਤੇ ਸਨਮਾਨ ਦੀ ਰਸਮ ਹੋਈ। ਇਸ ਵਿੱਚ ਸਮੂਹ ਵਿਦਵਾਨ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਡਾ. ਸੰਪੂਰਨ ਸਿੰਘ ਟੱਲੇਵਾਲੀਆ, ਨਿਰਮਲਾ ਗਰਗ ਅਤੇ ਮਹਿੰਦਰ ਸਿੰਘ ਬਲਬੇੜਾ ਦੇ ਜਥੇ ਵੱਲੋਂ ਕਵੀਸ਼ਰੀ ਪੇਸ਼ ਕੀਤੀ।

Advertisement

Advertisement
Advertisement
Author Image

Advertisement