ਦਿਲਾਵਰ ਸਿੰਘ ਆਟੋ ਯੂਨੀਅਨ ਸਮਰਾਲਾ ਦੇ ਪ੍ਰਧਾਨ ਬਣੇ
ਪੱਤਰ ਪ੍ਰੇਰਕ
ਸਮਰਾਲਾ, 24 ਨਵੰਬਰ
ਆਟੋ ਚਾਲਕ ਅਤੇ ਈ-ਰਿਕਸ਼ਾ ਚਾਲਕਾਂ ਦੀ ਮੀਟਿੰਗ ਅੱਜ ਕਾਮਰੇਡ ਭਜਨ ਸਿੰਘ ਦੀ ਅਗਵਾਈ ਹੇਠ ਸਥਾਨਕ ਬਾਗੀ ਭਵਨ ਵਿੱਚ ਹੋਈ। ਇਸ ਮੌਕੇ ਆਟੋ ਚਾਲਕਾਂ ਦੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਸਮੂਹ ਆਟੋ ਚਾਲਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ‘ਆਟੋ ਯੂਨੀਅਨ ਸਮਰਾਲਾ’ ਕਾਇਮ ਕੀਤੀ ਗਈ ਤੇ ਸਰਬਸੰਮਤੀ ਨਾਲ 11 ਮੈਂਬਰੀ ਕਮੇਟੀ ਵਿੱਚ ਵੱਖ ਵੱਖ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਤਹਿਤ ਕਾਮਰੇਡ ਭਜਨ ਸਿੰਘ ਨੂੰ ਸਰਪ੍ਰਸਤ, ਦਿਲਾਵਰ ਸਿੰਘ ਸਮਰਾਲਾ ਪ੍ਰਧਾਨ, ਸ਼ੇਰ ਸਿੰਘ ਬੌਂਦਲ ਵਾਈਸ ਪ੍ਰਧਾਨ, ਸੁਖਵੀਰ ਸਿੰਘ ਉਟਾਲਾਂ ਸਕੱਤਰ, ਮੱਘਰ ਸਿੰਘ ਪਪੜੌਦੀ ਮੀਤ ਸਕੱਤਰ, ਜਰਨੈਲ ਸਿੰਘ ਘੁਲਾਲ ਖਜਾਨਚੀ, ਇਕਬਾਲ ਖਾਨ ਨਾਗਰ ਮੀਤ ਖਜਾਨਚੀ ਤੋਂ ਇਲਾਵਾ ਕਾਰਜਕਾਰਨੀ ਵਿੱਚ ਜਸਵੀਰ ਸਿੰਘ ਸਮਸ਼ਪੁਰ, ਜਗਤਾਰ ਸਿੰਘ ਖੀਰਨੀਆਂ, ਹਰਜੀਤ ਸਿੰਘ, ਯੋਧਾ ਸਿੰਘ ਸਮਰਾਲਾ, ਹਰਦੀਪ ਸਿੰਘ ਸਮਰਾਲਾ ਚੁਣੇ ਗਏ। ਇਸ ਮੌਕੇ ਕਾਮਰੇਡ ਭਜਨ ਸਿੰਘ ਨੇ ਕਿਹਾ ਕਿ ਆਟੋ ਯੂਨੀਅਨ ਸਮਰਾਲਾ ਸਥਾਪਨਾ ਕਰਨ ਦਾ ਮੁੱਖ ਮਕਸਦ ਆਟੋ ਤੇ ਈ-ਰਿਕਸ਼ਾ ਚਾਲਕਾਂ ਦੀ ਮੁਸ਼ਕਿਲ ਨੂੰ ਇੱਕਜੁਟਤਾ ਨਾਲ ਹੱਲ ਕਰਨਾ ਹੋਵੇਗਾ।