ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਖਸਤਾਹਾਲ ਬਿਜਲੀ ਦੇ ਮੀਟਰ ਬਕਸੇ ਬਣੇ ਜਾਨ ਦਾ ਖੌਅ

07:44 AM Jun 25, 2024 IST

ਜਗਤਾਰ ਸਮਾਲਸਰ
ਏਲਨਾਬਾਦ, 24 ਜੂਨ
ਬਿਜਲੀ ਵਿਭਾਗ ਹਮੇਸ਼ਾ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਦਾ ਦਾਅਵਾ ਕਰਦਾ ਹੈ ਪਰ ਏਲਨਾਬਾਦ ਵਿੱਚ ਬਿਜਲੀ ਦੇ ਖੰਭਿਆਂ ਤੇ ਲਗਾਏ ਗਏ ਮੀਟਰ ਬਕਸੇ ਨੰਗੀਆਂ ਤਾਰਾਂ ਦੇ ਜੋੜਾਂ, ਬਿਨਾਂ ਜਾਂ ਟੁੱਟੇ ਹੋਏ ਢੱਕਣਾਂ ਅਤੇ ਬਿਲਕੁਲ ਨੀਵੇਂ ਹੋ ਚੁੱਕੇ ਇਹ ਬਕਸੇ ਕਿਸੇ ਵੱਡੇ ਹਾਦਸੇ ਦੀ ਉਡੀਕ ਕਰਦੇ ਪ੍ਰਤੀਤ ਹੁੰਦੇ ਹਨ। ਵਿਭਾਗ ਦੇ ਅਧਿਕਾਰੀ ਇਨ੍ਹਾਂ ਖੁੱਲ੍ਹੇ ਬਕਸਿਆਂ ਤੋਂ ਅਣਜਾਣ ਹੋਣ ਦਾ ਬਹਾਨਾ ਬਣਾ ਕੇ ਇਨ੍ਹਾਂ ਨੂੰ ਜਲਦੀ ਠੀਕ ਕਰਵਾਉਣ ਦੀ ਗੱਲ ਕਰ ਰਹੇ ਹਨ ਪਰ ਬਿਜਲੀ ਵਿਭਾਗ ਦੀ ਕਾਰਜਸ਼ੈਲੀ ਤੋਂ ਜਾਪਦਾ ਹੈ ਕਿ ਵਿਭਾਗ ਸਾਲਾਂ ਤੋਂ ਲਾਵਾਰਿਸ ਬਣਿਆ ਹੋਇਆ ਹੈ। ਵਾਰਡ ਨੰਬਰ ਤਿੰਨ ਦੇ ਨਗਰ ਕੌਂਸਲਰ ਸੁਭਾਸ਼ ਚੰਦਰ ਨੇ ਦੱਸਿਆ ਕਿ ਇਸਦੀ ਸੂਚਨਾ ਬਿਜਲੀ ਵਿਭਾਗ ਦੇ ਐੱਸਡੀਓ ਅਤੇ ਜੇਈ ਨੂੰ ਕਈ ਵਾਰ ਦਿੱਤੀ ਜਾ ਚੁੱਕੀ ਹੈ ਪਰ ਸੁਣਵਾਈ ਨਹੀਂ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਕਈ ਸਾਲ ਪਹਿਲਾਂ ਬਿਜਲੀ ਵਿਭਾਗ ਵੱਲੋਂ ਖਪਤਕਾਰਾਂ ਦੇ ਘਰਾਂ ਵਿੱਚੋਂ ਮੀਟਰ ਉਤਾਰ ਕੇ ਬਿਜਲੀ ਦੇ ਖੰਭਿਆਂ ਤੇ ਲਗਾਏ ਗਏ ਸਨ। ਹੁਣ ਉਕਤ ਮੀਟਰ ਬਕਸਿਆਂ ਦੀ ਹਾਲਤ ਅਜਿਹੀ ਹੈ ਕਿ ਕਈ ਥਾਵਾਂ ’ਤੇ ਇਹ ਮੀਟਰ ਬਕਸੇ ਜ਼ਮੀਨ ਤੋਂ ਥੋੜੀ ਜਿਹੀ ਉਚਾਈ ’ਤੇ ਹੀ ਲੱਗੇ ਹਨ ਅਤੇ ਸ਼ਹਿਰ ਵਿੱਚ ਅਨੇਕ ਮੀਟਰ ਬਕਸਿਆਂ ਦੇ ਢੱਕਣ ਗਾਇਬ ਹਨ। ਮੀਟਰ ਨਾਲ ਲੱਗੀਆਂ ਬਿਜਲੀ ਸਪਲਾਈ ਦੀਆਂ ਤਾਰਾਂ ਬਿਨਾਂ ਟੇਪ ਤੋਂ ਨੰਗੀਆਂ ਦਿਖਾਈ ਦੇ ਰਹੀਆਂ ਹਨ, ਜਿਸ ਕਾਰਨ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਆਵਾਰਾ ਪਸ਼ੂ ਹਮੇਸ਼ਾ ਹੀ ਸੜਕਾਂ ਅਤੇ ਵਾਰਡਾਂ ਘੁੰਮਦੇ ਰਹਿੰਦੇ ਹਨ ਅਤੇ ਬੱਚੇ ਵੀ ਖੇਡਦੇ ਸਮੇਂ ਦੁਰਘਟਨਾ ਦਾ ਸ਼ਿਕਾਰ ਹੋ ਸਕਦੇ ਹਨ। ਆਗਾਮੀ ਦਿਨਾਂ ਵਿੱਚ ਬਰਸਾਤ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ। ਪਾਣੀ ਭਰ ਜਾਣ ਕਾਰਨ ਬਿਜਲੀ ਦਾ ਕਰੰਟ ਲੱਗਣ ਨਾਲ ਵੱਡਾ ਹਾਦਸਾ ਵਾਪਰ ਸਕਦਾ ਹੈ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਇਨ੍ਹਾਂ ਮੀਟਰ ਬਕਸਿਆਂ ਨੂੰ ਜਲਦੀ ਤੋਂ ਜਲਦੀ ਦਰੁਸਤ ਕੀਤੀ ਜਾਵੇ।

Advertisement

Advertisement
Advertisement