For the best experience, open
https://m.punjabitribuneonline.com
on your mobile browser.
Advertisement

ਦੀਕਸ਼ਾ, ਸਾਹਿਬਾ ਤੇ ਅਮਨਦੀਪ ਨੇ ਕੁਇਜ਼ ਜਿੱਤਿਆ

08:40 AM Oct 26, 2024 IST
ਦੀਕਸ਼ਾ  ਸਾਹਿਬਾ ਤੇ ਅਮਨਦੀਪ ਨੇ ਕੁਇਜ਼ ਜਿੱਤਿਆ
ਕੁਇਜ਼ ਵਿੱਚ ਜੇਤੂ ਵਿਦਿਆਰਥਣਾਂ ਨਾਲ ਕਾਲਜ ਸਟਾਫ।
Advertisement

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 25 ਅਕਤੂਬਰ
ਆਰੀਆ ਕੰਨਿਆ ਕਾਲਜ ਵਿੱਚ ਅੱਜ ਕੁਇਜ਼ ਕਰਵਾਇਆ ਗਿਆ। ਇਸ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਕੀਤਾ। ਕੁਇਜ਼ ਮਾਸਟਰ ਦੀ ਭੂਮਿਕਾ ਆਰਥ ਸ਼ਾਸਤਰ ਵਿਭਾਗ ਦੀ ਮੁਖੀ ਰਾਧਿਕਾ ਗੁਪਤਾ ਨੇ ਨਿਭਾਈ। ਮੁਕਾਬਲੇ ਵਿਚ ਦੀਕਸ਼ਾ ਬੀਏ, ਸਾਹਿਬਾ ਬੀਏ ਤੇ ਅਮਨਦੀਪ ਨੇ ਪਹਿਲਾ, ਦੀਕਸ਼ਾ ਬੀਏ, ਪਲਕਪ੍ਰੀਤ ਬੀਏ, ਮਾਨਸੀ ਬੀਏ ਨੇ ਦੂਜਾ ਜਦਕਿ ਸੁਨੈਨਾ ਬੀਏ, ਮੀਨੂੰ ਬੀਏ ਤੇ ਨਿਸ਼ਾ ਬੀਏ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਵਿੱਚ 15 ਵਿਦਿਆਰਥਣਾਂ ਨੇ ਹਿੱਸਾ ਲਿਆ। ਜੇਤੂ ਵਿਦਿਆਰਥਣਾਂ ਦਾ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਸਨਮਾਨ ਕੀਤਾ। ਇਸ ਮੌਕੇ ਡਾ. ਪ੍ਰਿਯੰਕਾ ਸਿੰਘ, ਨਮਰਤਾ ਸ਼ਰਮਾ ਤੇ ਸ਼ਿਵਾਨੀ ਸ਼ਰਮਾ ਮੌਜੂਦ ਸਨ।

Advertisement

Advertisement
Advertisement
Author Image

joginder kumar

View all posts

Advertisement