ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦਿਗਵਿਜੈ ਵੱਲੋਂ ਕਮਲ ਨਾਥ ਨਾਲ ‘ਮਤਭੇਦ’ ਤੋਂ ਇਨਕਾਰ

07:49 AM Oct 30, 2023 IST

ਭੋਪਾਲ, 29 ਅਕਤੂਬਰ
ਮੱਧ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਅਹਿਮ ਆਗੂ ਦਿਗਵਿਜੈ ਸਿੰਘ ਨੇ ਪਾਰਟੀ ਦੀ ਪ੍ਰਦੇਸ਼ ਇਕਾਈ ਦੇ ਮੁਖੀ ਕਮਲ ਨਾਥ ਨਾਲ ਮਤਭੇਦ ਤੋਂ ਇਨਕਾਰ ਕਰਦਿਆਂ ਦਾਅਵਾ ਕੀਤਾ ਕਿ ਇਹ ਸੱਤਾਧਾਰੀ ਭਾਜਪਾ ਵੱਲੋਂ ਕੀਤਾ ਜਾ ਰਿਹਾ ਕੂੜ ਪ੍ਰਚਾਰ ਹੈ। ਉਨ੍ਹਾਂ ਇੱਕ ਬਿਆਨ ਵਿੱਚ ਕਿਹਾ ਕਿ ਕਈ ਅਖ਼ਬਾਰਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਨਾਰਾਜ਼ਗੀ ਕਾਰਨ ਝਾਬੂਆ ਅਤੇ ਖਾਤੇਗਾਉਂ ਦੌਰਾ ਰੱਦ ਕਰ ਦਿੱਤਾ ਹੈ। ਦਿਗਵਿਜੈ ਸਿੰਘ ਨੇ ਕਿਹਾ, ‘‘ਭਾਜਪਾ ਵਿੱਚ ਇਨ੍ਹੀਂ ਦਿਨੀਂ ਧੜੇਬੰਦੀ ਜ਼ੋਰਾਂ ’ਤੇ ਹੈ ਅਤੇ ਇਸ ’ਤੇ ਪਰਦਾ ਪਾਉਣ ਲਈ ਉਹ ਕਾਂਗਰਸ ਦੇ ਨੇਤਾਵਾਂ ਵਿਚਾਲੇ ਮਤਭੇਦਾਂ ਦੀਆਂ ਗ਼ਲਤ ਖ਼ਬਰਾਂ ਪ੍ਰਚਾਰ ਰਹੇ ਹਨ, ਖਾਸ ਤੌਰ ’ਤੇ ਕਮਲ ਨਾਥ ਅਤੇ ਮੇਰੇ ਵਿਚਕਾਰ। ਕਾਂਗਰਸ ਦਾ ਹਰ ਨੇਤਾ ਇੱਕਜੁੱਟ ਹੋ ਕੇ ਭਾਜਪਾ ਨੂੰ ਹਰਾਉਣ ਲਈ ਵਚਨਬੱਧ ਹੈ।’’ ਹਾਲਾਂਕਿ ਭਾਜਪਾ ਦੀ ਪ੍ਰਦੇਸ਼ ਇਕਾਈ ਦੇ ਸਕੱਤਰ ਰਜਨੀਸ਼ ਅਗਰਵਾਲ ਨੇ ਕਿਹਾ ਕਿ ਕਮਲ ਨਾਥ ਅਤੇ ਦਿਗਵਿਜੈ ਸਿੰਘ ਦਰਮਿਆਨ ਮਤਭੇਦ ਜੱਗ ਜ਼ਾਹਿਰ ਹਨ ਅਤੇ ਉਨ੍ਹਾਂ ਵਿਚਕਾਰ ਗੱਲਬਾਤ ਦਾ ਵੀਡੀਓ ਰਿਕਾਰਡ ਹੈ ਅਤੇ ਉਸ ਤੋਂ ਇਹ ਸਾਬਿਤ ਵੀ ਹੁੰਦਾ ਹੈ। ਦਿਗਵਿਜੈ ਸਿੰਘ ਨੇ ਦਾਅਵਾ ਕੀਤਾ ਕਿ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਮੁਕਾਬਲਾ ਭਾਜਪਾ ਅਤੇ ਕਾਂਗਰਸ ਸਿਰਫ਼ ਦੋ ਪਾਰਟੀਆਂ ਵਿਚਾਲੇ ਹੀ ਹੈ। -ਪੀਟੀਆਈ

Advertisement

Advertisement
Advertisement