ਡੀਆਈਜੀ ਵੱਲੋਂ ਨਾਇਬ ਕੋਰਟਾਂ ਨੂੰ ਤੁਰੰਤ ਬਦਲਣ ਦੀ ਹਦਾਇਤ
08:03 AM Jul 24, 2024 IST
Advertisement
ਪੱਤਰ ਪ੍ਰੇਰਕ
ਪਟਿਆਲਾ, 23 ਜੁਲਾਈ
ਪਟਿਆਲਾ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਪਟਿਆਲਾ ਰੇਂਜ ਵਿੱਚ ਆਉਂਦੇ ਜ਼ਿਲ੍ਹਾ ਪਟਿਆਲਾ, ਸੰਗਰੂਰ, ਬਰਨਾਲਾ ਤੇ ਮਾਲੇਰਕੋਟਲਾ ਦੇ ਐੱਸਐੱਸਪੀਜ਼ ਨੂੰ ਨਾਇਬ ਕੋਰਟਾਂ ਦੀ ਬਦਲੀ ਕਰਨ ਦੇ ਹੁਕਮ ਜਾਰੀ ਕੀਤੇ ਹਨ। ਪੱਤਰ ਵਿਚ ਡੀਆਈਜੀ ਨੇ ਸਿੱਧੇ ਤੌਰ ’ਤੇ ਕਿਹਾ ਕਿ ਅਦਾਲਤਾਂ ’ਚ ਪੰਜਾਬ ਪੁਲੀਸ ਦੇ ਕਰਮਚਾਰੀ ਕਈ ਸਾਲਾਂ ਤੋਂ ਬਤੌਰ ਨਾਇਬ ਕੋਰਟ ਡਿਊਟੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨਾਇਬ ਕੋਰਟਾਂ ਦਾ ਤਾਇਨਾਤੀ ਸਮਾਂ ਇਕ ਸਾਲ ਤੋਂ ਵਧ ਹੋ ਗਿਆ ਹੈ, ਉਨ੍ਹਾਂ ਨੂੰ ਦੋ ਦਿਨਾਂ ’ਚ ਜਨਰਲ ਡਿਊਟੀ ’ਚ ਬਦਲ ਕੇ ਰਿਪੋਰਟ ਪੇਸ਼ ਕੀਤੀ ਜਾਵੇ ਅਤੇ ਦੁਬਾਰਾ ਇਨ੍ਹਾਂ ਨੂੰ ਨਾਇਬ ਕੋਰਟ ਨਾ ਲਾਇਆ ਜਾਵੇ। ਇਨ੍ਹਾਂ ਦੀ ਥਾਂ ’ਤੇ ਨਵੇਂ ਨਾਇਬ ਕੋਰਟ ਤਾਇਨਾਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਅਣਗਹਿਲੀ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
Advertisement
Advertisement
Advertisement