ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼੍ਰੋਮਣੀ ਅਕਾਲੀ ਦਲ ਦੇ ਸੰਕਟ ਬਾਰੇ ਸਿੱਖ ਮਾਹਿਰਾਂ ਦੀ ਵੱਖ-ਵੱਖ ਰਾਏ

07:25 AM Jul 03, 2024 IST

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 2 ਜੁਲਾਈ
ਸ਼੍ਰੋੋਮਣੀ ਅਕਾਲੀ ਦਲ ਦੇ ਨਾਰਾਜ਼ ਧੜੇ ਵੱਲੋਂ ਸ੍ਰੀ ਅਕਾਲ ਤਖਤ ਵਿਖੇ ਆਪਣੀਆਂ ਗਲਤੀਆਂ ਬਾਰੇ ਖਿਮਾ ਯਾਚਨਾ ਦੇਣ ਸਬੰਧੀ ਸਿੱਖ ਮਾਹਿਰਾਂ ਦੀ ਵੱਖ-ਵੱਖ ਰਾਏ ਹੈ। ਵਧੇਰੇ ਸਿੱਖ ਮਾਹਿਰਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨੂੰ ਸਿੱਖ ਪੰਥ ਅਸਵੀਕਾਰ ਕਰ ਚੁੱਕਾ ਹੈ ਅਤੇ ਭਰੋਸਾ ਕਾਇਮ ਕਰਨ ਲਈ ਨਵੀਂ ਤੇ ਤਾਕਤਵਰ ਲੀਡਰਸ਼ਿਪ ਦੀ ਲੋੜ ਹੈ। ਸ਼੍ਰੋਮਣੀ ਅਕਾਲੀ ਦਲ ਦੇ ਨਾਰਾਜ਼ ਧੜੇ ਦੀ ਖਿਮਾ ਯਾਚਨਾ ਬਾਰੇ ਅਕਾਲ ਤਖਤ ਦੇ ਜਥੇਦਾਰ ਨੇ ਫਿਲਹਾਲ ਕੋਈ ਫ਼ੈਸਲਾ ਨਹੀਂ ਦਿੱਤਾ ਹੈ। ਜਥੇਦਾਰ ਵੱਲੋਂ ਇਹ ਪੱਤਰ ਰੱਖ ਲਿਆ ਗਿਆ ਹੈ। ਭਵਿੱਖ ਵਿੱਚ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਕਰ ਕੇ ਇਸ ਬਾਰੇ ਕੋਈ ਫ਼ੈਸਲਾ ਕੀਤੇ ਕਰਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਅਕਾਲ ਤਖਤ ਵਿਖੇ ਇੱਕ ਸਮਾਗਮ ਦੌਰਾਨ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਬਿਨਾਂ ਕਿਸੇ ਆਗੂ ਦਾ ਨਾਂ ਲਏ ਕਿਹਾ ਸੀ ਕਿ ਮੌਜੂਦਾ ਸਿਆਸੀ ਲੀਡਰਾਂ ਨੇ ਅਕਾਲ ਤਖ਼ਤ ਵੱਲ ਪਿੱਠ ਕਰ ਕੇ ਦਿੱਲੀ ਵੱਲ ਮੂੰਹ ਕਰ ਲਿਆ ਹੈ। ਸਿੱਖ ਸਿਆਸਤ ਵਿੱਚ ਆਈ ਗਿਰਾਵਟ ਦਾ ਇਹੀ ਵੱਡਾ ਕਾਰਨ ਹੈ। ਉਨ੍ਹਾਂ ਸੁਝਾਅ ਦਿੱਤਾ ਸੀ ਕਿ ਜੇ ਮੁੜ ਸਿੱਖ ਸਿਆਸੀ ਆਗੂ ਅਕਾਲ ਤਖਤ ਵੱਲ ਮੂੰਹ ਕਰ ਲੈਣ ਤਾਂ ਰਾਜਭਾਗ ਆਪੇ ਮਿਲੇਗਾ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਆਖਿਆ ਕਿ ਅਕਾਲ ਤਖਤ ਵਿਖੇ ਦਿੱਤਾ ਗਿਆ ਮੁਆਫ਼ੀਨਾਮਾ ਉੱਚ ਪੱਧਰੀ ਮਾਮਲਾ ਹੈ ਅਤੇ ਇਸ ਲਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਕਰ ਕੇ ਹੀ ਕੋਈ ਫ਼ੈਸਲਾ ਲਿਆ ਜਾ ਸਕਦਾ ਹੈ। ਸ਼੍ਰੋਮਣੀ ਕਮੇਟੀ ਦੀ ਮੈਂਬਰ ਅਤੇ ਨਾਰਾਜ਼ ਅਕਾਲੀ ਧੜੇ ਦੀ ਹਮਾਇਤ ਕਰ ਰਹੀ ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਪੰਥਕ ਆਗੂਆਂ ਦੀ ਨਵੀਂ ਲੀਡਰਸ਼ਿਪ ਨੂੰ ਪਾਰਟੀ ਦੀ ਕਮਾਨ ਸੰਭਾਲਣੀ ਚਾਹੀਦੀ ਹੈ। ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਰਖਿਆਂ ਵੱਲੋਂ ਸਥਾਪਿਤ ਕੀਤੀ ਸ਼੍ਰੋਮਣੀ ਅਕਾਲੀ ਦਲ ਜਥੇਬੰਦੀ ਦੀ ਸੁਰਜੀਤੀ ਵਾਸਤੇ ਨਵੀਂ ਲੀਡਰਸ਼ਿਪ ਵਾਸਤੇ ਰਾਹ ਪੱਧਰਾ ਕਰਨਾ ਚਾਹੀਦਾ ਹੈ ਅਤੇ ਬਿਨਾਂ ਵਿਵਾਦ ਵਾਲੇ ਚਿਹਰਿਆਂ ਨੂੰ ਅਗਲੀ ਕਤਾਰ ਵਿੱਚ ਲਿਆਉਣਾ ਚਾਹੀਦਾ ਹੈ। ਇੱਕ ਹੋਰ ਸਿੱਖ ਵਿਦਵਾਨ ਦਾ ਕਹਿਣਾ ਹੈ ਕਿ ਅਕਾਲ ਤਖਤ ਦੇ ਜਥੇਦਾਰ ਨੂੰ ਦੋਵਾਂ ਧਿਰਾਂ ਨੂੰ ਵੱਖ-ਵੱਖ ਸੱਦ ਕੇ ਪੱਖ ਸੁਣਨਾ ਚਾਹੀਦਾ ਹੈ। ਉਸ ਤੋਂ ਬਾਅਦ ਦੋਵਾਂ ਨੂੰ ਭਰੋਸੇ ਵਿੱਚ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਦੀ ਸਥਾਪਤੀ ਵਾਸਤੇ ਚੰਗਾ ਤੇ ਸਖ਼ਤ ਫ਼ੈਸਲਾ ਲੈਣਾ ਚਾਹੀਦਾ ਹੈ।

Advertisement

Advertisement
Advertisement