ਵਿਧਾਨ ਸਭਾ ਚੋਣਾਂ ’ਚ ਕਿਸੇ ਦੀ ਹਮਾਇਤ ਨਹੀਂ ਕੀਤੀ: ਜਰਾਂਗੇ
06:59 AM Nov 25, 2024 IST
ਜਾਲਨਾ, 24 ਨਵੰਬਰ
ਮਰਾਠਾ ਰਾਖਵਾਂਕਰਨ ਅੰਦੋਲਨ ਦੇ ਕਾਰਕੁਨ ਮਨੋਜ ਜਰਾਂਗੇ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਦੇ ਅੰਦੋਲਨ ਦਾ ਕੋਈ ਅਸਰ ਨਾ ਹੋਣ ਦੀ ਚਰਚਾ ਨੂੰ ਅੱਜ ਖਾਰਜ ਕਰ ਦਿੱਤਾ। ਮਹਾਯੁਤੀ ਨੇ ਮਰਾਠਵਾੜਾ ਖੇਤਰ ਦੀਆਂ 46 ’ਚੋਂ 40 ਸੀਟਾਂ ਜਿੱਤੀਆਂ ਹਨ ਜਿਨ੍ਹਾਂ ’ਚ ਜਾਲਨਾ ਦੀਆਂ ਸਾਰੀਆਂ ਪੰਜ ਸੀਟਾਂ ਸ਼ਾਮਲ ਹਨ। ਜਰਾਂਗੇ ਨੇ ਕਿਹਾ, ‘ਇਹ ਕਿਵੇਂ ਹੋ ਸਕਦਾ ਹੈ ਕਿ ਵਿਧਾਨ ਸਭਾ ਚੋਣਾਂ ’ਚ ਜਰਾਂਗੇ ਫੈਕਟਰ ਨਾਕਾਮ ਹੋ ਗਿਆ ਜਦਕਿ ਮੈਂ ਨਾ ਤਾਂ ਚੋਣਾਂ ਲੜੀਆਂ ਅਤੇ ਨਾ ਹੀ ਕਿਸੇ ਦੀ ਹਮਾਇਤ ਕੀਤੀ। ਮੈਂ ਮਰਾਠਾ ਭਾਈਚਾਰੇ ਨੂੰ ਇਨ੍ਹਾਂ ਸਿਆਸੀ ਪਾਰਟੀਆਂ ਤੋਂ ਮੁਕਤ ਕਰਵਾਇਆ। ਮਰਾਠਾ ਭਾਈਚਾਰੇ ਨੂੰ ਆਪਣੀ ਪਸੰਦ ਅਨੁਸਾਰ ਵੋਟ ਪਾਉਣ ਦੀ ਆਜ਼ਾਦੀ ਮਿਲੀ। ਮੇਰਾ ਧਿਆਨ ਮਰਾਠਿਆਂ ਨੂੰ ਮਜ਼ਬੂਤ ਕਰਨ ’ਤੇ ਹੈ।’ ਉਨ੍ਹਾਂ ਚੋਣ ਨਤੀਜਿਆਂ ’ਤੇ ਤਸੱਲੀ ਜ਼ਾਹਿਰ ਕਰਦਿਆਂ ਕਿਹਾ ਕਿ 288 ਮੈਂਬਰੀ ਮਹਾਰਾਸ਼ਟਰ ਵਿਧਾਨ ਸਭਾ ਲਈ 204 ਮਰਾਠਾ ਉਮੀਦਵਾਰ ਚੁਣੇ ਗਏ ਹਨ। -ਪੀਟੀਆਈ
Advertisement
Advertisement