ਡਾਇਮੰਡ ਲੀਗ: ਸਟੀਪਲਚੇਜ਼ ਦੌੜਾਕ ਸਾਬਲੇ ਨੌਵੇਂ ਸਥਾਨ ’ਤੇ
07:59 AM Sep 15, 2024 IST
Advertisement
ਬ੍ਰੱਸਲਜ਼: ਕੌਮੀ ਰਿਕਾਰਡਧਾਰੀ 3000 ਮੀਟਰ ਸਟੀਪਲਚੇਜ਼ ਦੌੜਾਕ ਅਵਿਨਾਸ਼ ਸਾਬਲੇ ਦੇਰ ਰਾਤ ਇੱਥੇ ਡਾਇਮੰਡ ਲੀਗ ਫਾਈਨਲ ਵਿੱਚ ਨੌਵੇਂ ਸਥਾਨ ’ਤੇ ਰਿਹਾ। ਉਹ ਪਹਿਲੀ ਵਾਰ ਡਾਇਮੰਡ ਲੀਗ ਦੇ ਫਾਈਨਲ ਵਿੱਚ ਹਿੱਸਾ ਲੈ ਰਿਹਾ ਸੀ। ਉਹ ਅੱਠ ਮਿੰਟ 17.09 ਸੈਕਿੰਡ 10 ਖਿਡਾਰੀਆਂ ਦੀ ਦੌੜ ਵਿੱਚ ਨੌਵੇਂ ਸਥਾਨ ’ਤੇ ਰਿਹਾ। ਕੀਨੀਆ ਦਾ ਅਮੋਸ ਸੇਰੇਮ 8:06.90 ਮਿੰਟ ਦੇ ਸਮੇਂ ਨਾਲ ਡਾਇਮੰਡ ਲੀਗ ਚੈਂਪੀਅਨ ਬਣਿਆ, ਜਦਕਿ ਮੌਜੂਦਾ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਮੋਰੱਕੋ ਦਾ ਸੌਫਿਆਨੇ ਏਲ ਬੱਕਾਲੀ 8:08.60 ਮਿੰਟ ਦੇ ਸਮੇਂ ਨਾਲ ਦੂਜੇ ਸਥਾਨ ’ਤੇ ਰਿਹਾ। -ਪੀਟੀਆਈ
Advertisement
Advertisement
Advertisement