ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਡਾਇਮੰਡ ਲੀਗ: ਨੀਰਜ ਚੋਪੜਾ ਲਗਾਤਾਰ ਦੂਜੀ ਵਾਰ ਦੂਜੇ ਸਥਾਨ ’ਤੇ ਰਿਹਾ

02:00 PM Sep 15, 2024 IST

ਬਰੱਸਲਜ਼, 15 ਸਤੰਬਰ
ਭਾਰਤ ਦਾ ਸਟਾਰ ਨੇਜ਼ਾ ਸੁੱਟ ਖਿਡਾਰੀ ਨੀਰਜ ਚੋਪੜਾ ਡਾਇਮੰਡ ਲੀਗ ਖ਼ਿਤਾਬ ਤੋਂ ਇਕ ਸੈਂਟੀਮੀਟਰ ਤੋਂ ਖੁੰਝ ਗਿਆ ਅਤੇ ਸ਼ਨਿਚਰਵਾਰ ਨੂੰ ਸੈਸ਼ਨ ਦੇ ਫਾਈਨਲ ਵਿੱਚ 87.86 ਮੀਟਰ ਦੇ ਥਰੋਅ ਦੇ ਨਾਲ ਲਗਾਤਾਰ ਦੂਜੀ ਵਾਰ ਦੂਜੇ ਸਥਾਨ ’ਤੇ ਰਹੇ। ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ 26 ਸਾਲ ਦੇ ਚੋਪੜਾ ਨੇ 2022 ਵਿੱਚ ਟਰਾਫੀ ਜਿੱਤੀ ਸੀ ਅਤੇ ਪਿਛਲੇ ਸਾਲ ਉਹ ਦੂਜੇ ਸਥਾਨ ’ਤੇ ਰਿਹਾ ਸੀ। ਉਸ ਨੇ ਤੀਜੀ ਕੋਸ਼ਿਸ਼ ਵਿੱਚ ਸਭ ਤੋਂ ਵਧੀਆ ਥਰੋਆ ਸੁੱਟਿਆ ਪਰ ਜੇਤੂ ਐਂਡਰਸਨ ਪੀਟਰਜ਼ ਦੇ 87.87 ਮੀਟਰ ਤੋਂ ਇਕ ਸੈਂਟੀਮੀਟਰ ਪਿੱਛੇ ਰਹਿ ਗਿਆ। ਦੋ ਵਾਰ ਦੇ ਵਿਸ਼ਵ ਚੈਂਪੀਅਨ ਗ੍ਰੇਨਾਡਾ ਦੇ ਪੀਟਰਜ਼ ਨੇ ਪਹਿਲੀ ਹੀ ਕੋਸ਼ਿਸ਼ ਵਿੱਚ ਸਭ ਤੋਂ ਵਧੀਆ ਥਰੋਅ ਸੁੱਟੀ। ਜਰਮਨੀ ਦੇ ਜੂਲੀਅਨ ਵੈੱਬਰ 85.97 ਮੀਟਰ ਦੇ ਥਰੋਅ ਨਾਲ ਤੀਜੇ ਸਥਾਨ ’ਤੇ ਰਹੇ। ਚੋਪੜਾ ਦਾ ਨਿੱਜੀ ਸਭ ਤੋਂ ਵਧੀਆ ਪ੍ਰਦਰਸ਼ਨ 89.49 ਮੀਟਰ ਹੈ। ਉਨ੍ਹਾਂ ਆਪਣੀਆਂ ਛੇ ਕੋਸ਼ਿਸ਼ਾਂ ਵਿੱਚ ਨੇਜ਼ਾ 86.82 ਮੀਟਰ, 83.49 ਮੀਟਰ, 87.86 ਮੀਟਰ, 82.04 ਮੀਟਰ, 83.30 ਮੀਟਰ ਅਤੇ 86.46 ਮੀਟਰ ਦੂਰ ਤੱਕ ਸੁਟਿਆ। ਸਿਖ਼ਰਲੇ ਤਿੰਨ ’ਚ ਰਹੇ ਖਿਡਾਰੀ ਸੱਤ ਖਿਡਾਰੀਆਂ ਦੇ ਫਾਈਨਲ ਦੌਰਾਨ ਪੂਰਾ ਸਮਾਂ ਇਸੇ ਕ੍ਰਮ ਵਿੱਚ ਰਹੇ।
ਡਾਇਮੰਲ ਲੀਗ ਚੈਂਪੀਅਨ ਬਣਨ ’ਤੇ ਪੀਟਰਜ਼ ਨੂੰ ਡਾਇਮੰਡ ਲੀਗ ਟਰਾਫੀ ਅਤੇ 30,000 ਡਾਲਰ ਮਿਲੇ। ਫਾਈਨਲ ਵਿੱਚ ਦੂਜੇ ਸਥਾਨ ’ਤੇ ਰਹਿਣ ਲਈ ਚੋਪੜਾ ਨੂੰ 12,000 ਡਾਲਰ ਮਿਲੇ। ਇਸ ਦੇ ਨਾਲ ਹੀ 14 ਗੇੜ ਤੋਂ ਬਾਅਦ ਵੱਕਾਰੀ ਡਾਇਮੰਡ ਲੀਗ ਅਤੇ ਕੌਮਾਂਤਰੀ ਅਥਲੈਟਿਕਸ ਸੈਸ਼ਨ ਖ਼ਤਮ ਹੋ ਗਿਆ। -ਪੀਟੀਆਈ

Advertisement

Advertisement