For the best experience, open
https://m.punjabitribuneonline.com
on your mobile browser.
Advertisement

ਪਵਨ ਪਰਿੰਦਾ ਦੀ ਪੁਸਤਕ ‘ਕੰਸ ਅਜੇ ਮਰਿਆ ਨਹੀਂ’ ਉੱਤੇ ਸੰਵਾਦ

07:40 AM May 06, 2024 IST
ਪਵਨ ਪਰਿੰਦਾ ਦੀ ਪੁਸਤਕ ‘ਕੰਸ ਅਜੇ ਮਰਿਆ ਨਹੀਂ’ ਉੱਤੇ ਸੰਵਾਦ
ਸਮਾਗਮ ਮੌਕੇ ਇੱਕ ਸਾਹਿਤਕਾਰ ਦਾ ਸਨਮਾਨ ਕਰਦੇ ਹੋਏ ਪਤਵੰਤੇ।
Advertisement

ਪਰਸ਼ੋਤਮ ਬੱਲੀ
ਬਰਨਾਲਾ, 5 ਮਈ
ਪੁਲਾਂਘ ਪ੍ਰਕਾਸ਼ਨ ਤੇ ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਸਹਿਯੋਗ ਨਾਲ ਸਥਾਨਕ ਤਰਕਸ਼ੀਲ ਭਵਨ ਵਿਖੇ ਕਹਾਣੀਕਾਰ ਪਵਨ ਪਰਿੰਦਾ ਦੀ ਪੁਸਤਕ ‘ਕੰਸ ਅਜੇ ਮਰਿਆ ਨਹੀਂ’ ਉੱਪਰ ਸੰਵਾਦ ਰਚਾਇਆ ਗਿਆ। ਪ੍ਰੋਫ਼ੈਸਰ ਕਿਰਪਾਲ ਕਜ਼ਾਕ ਨੇ ਸਮਾਗਮ ਦੀ ਪ੍ਰਧਾਨਗੀ ਤੇ ਡਾ. ਸਤੀਸ਼ ਵਰਮਾ (ਸਾਬਕਾ ਡੀਨ ਪੰਜਾਬੀ ਯੂਨੀਵਰਸਿਟੀ ਪਟਿਆਲਾ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਅਲੋਚਕ ਨਿਰੰਜਣ ਬੋਹਾ ਤੇ ਡਾ.ਰਾਮਪਾਲ ਸਿੰਘ ਨੇ ਪਰਚੇ ਪੜ੍ਹੇ। ਸਮਾਗਮ ਦਾ ਆਰੰਭ ਪੰਜਾਬੀ ਸਾਹਿਤ ਰਤਨ ਤੇ ਸ਼੍ਰੋਮਣੀ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਨੇ ਕਹਾਣੀਕਾਰ ਪਰਿੰਦਾ ਨੂੰ ਅੰਤਰੰਗੀ ਤੇ ਬਹਿਰੰਗੀ ਦਵੰਦ ਦੇ ਸੁਮੇਲ ਸਿਰਜਣਹਾਰਾ ਆਖ ਕੇ ਕੀਤਾ।
ਨਿਰੰਜਣ ਬੋਹਾ ਨੇ ਪੁਸਤਕ ‘ਤੇ ਪੇਪਰ ਪੜ੍ਹਦਿਆਂ ਕਿਹਾ ਕਿ ਲੇਖਕ ਪਰਿੰਦਾ ਹਥਲੀ ਪੁਸਤਕ ਰਾਹੀਂ ਆਪਣੀ ਸਮਾਜਿਕ ਸਰੋਕਾਰਾਂ ਪ੍ਰਤੀ ਵਚਨਬੱਧਤਾ ਦੇ ਚਲਦਿਆਂ ਮੂਰਛਿਤ ਮਾਨਵੀ ਸੰਵੇਦਨਾ ਜਗਾਉਣ ਦਾ ਨਿੱਗਰ ਉਪਰਾਲਾ ਕਰਦਾ ਹੈ। ਡਾ. ਸਤੀਸ਼ ਵਰਮਾ ਨੇ ਕਿਹਾ ਸਾਹਿਤ ਦੀ ਹਰ ਵਿਧਾ ਦਾ ਆਪਣਾ ਭਾਸ਼ਾਈ ਮੁਹਾਵਰਾ ਹੁੰਦਾ ਹੈ ਤੇ ਪਵਨ ਪਰਿੰਦਾ ਕਹਾਣੀ ਭਾਸ਼ਾ ਭੰਡਾਰ ਦਾ ਸੁਆਮੀ ਹੈ। ਪ੍ਰੋ. ਕਿਰਪਾਲ ਕਜ਼ਾਕ ਨੇ ਕਿਹਾ ਕਿ ਕਹਾਣੀਕਾਰ ਪਰਿੰਦਾ ਇੱਕ ਸੂਖਮ ਤੇ ਸਕਸ਼ਮ ਨੀਝ ਵਾਲਾ ਲੇਖਕ ਹੈ ਜਿਸ ਤੋਂ ਪੰਜਾਬੀ ਸਾਹਿਤ ਜਗਤ ਨੂੰ ਵੱਡੀਆਂ ਉਮੀਦਾਂ ਹਨ।

Advertisement

Advertisement
Author Image

Advertisement
Advertisement
×