ਧੋਨੀ ਨੇ ਮੈਨੂੰ ਸੁਭਾਵਕ ਖੇਡ ਖੇਡਣ ਦੀ ਸਲਾਹ ਦਿੱਤੀ ਸੀ: ਰਿਜ਼ਵੀ
06:48 AM Mar 28, 2024 IST
Advertisement
ਚੇਨੱਈ, 27 ਮਾਰਚ
ਚੇਨੱਈ ਸੁਪਰਕਿੰਗਜ਼ ਦੇ ਬੱਲੇਬਾਜ਼ ਸਮੀਰ ਰਿਜ਼ਵੀ ਨੇ ਗੁਜਰਾਤ ਟਾਈਟਨਜ਼ ਖ਼ਿਲਾਫ਼ ਆਪਣੇ ਪਹਿਲੇ ਆਈਪੀਐੱਲ ਮੈਚ ’ਚ ਛੋਟੀ ਪਰ ਤੇਜ਼ ਤੇ ਪ੍ਰਭਾਵਸ਼ਾਲੀ ਪਾਰੀ ਖੇਡਣ ਦਾ ਸਿਹਰਾ ਮਹਿੰਦਰ ਸਿੰਘ ਧੋਨੀ ਨੂੰ ਦਿੰਦਿਆਂ ਕਿਹਾ ਕਿ ਜਦੋਂ ਉਹ ਬੱਲੇਬਾਜ਼ੀ ਲਈ ਜਾ ਰਿਹਾ ਸੀ ਤਾਂ ਭਾਰਤ ਦੇ ਸਾਬਕਾ ਕਪਤਾਨ ਧੋਨੀ ਨੇ ਉਸ ਨੂੰ ਆਪਣੀ ਸੁਭਾਵਕ ਖੇਡ ਖੇਡਣ ਦੀ ਸਲਾਹ ਦਿੱਤੀ ਸੀ। ਗੁਜਰਾਤ ਟਾਈਟਨਜ਼ ਖ਼ਿਲਾਫ਼ ਲੰਘੀ ਰਾਤ ਰਿਜ਼ਵੀ ਨੇ ਛੇ ਗੇਂਦਾਂ ਵਿੱਚ 14 ਦੌੜਾਂ ਬਣਾਈਆਂ ਜਿਸ ਵਿੱਚ ਰਾਸ਼ਿਦ ਖਾਨ ਖ਼ਿਲਾਫ਼ ਦੋ ਛੱਕੇ ਵੀ ਸ਼ਾਮਲ ਸਨ। ਰਿਜ਼ਵੀ ਨੇ ਇੱਕ ਵੀਡੀਓ ’ਚ ਕਿਹਾ, ‘ਭਰਾ (ਧੋਨੀ) ਨੇ ਮੈਨੂੰ ਉਸੇ ਤਰ੍ਹਾਂ ਖੇਡਣ ਲਈ ਕਿਹਾ ਜਿਵੇਂ ਮੈਂ ਆਮ ਤੌਰ ’ਤੇ ਖੇਡਦਾ ਹਾਂ। ਉਨ੍ਹਾਂ ਕਿਹਾ ਕਿ ਇਸ ਵਿੱਚ ਕੁਝ ਵੀ ਵੱਖਰਾ ਨਹੀਂ ਹੈ। ਤਕਨੀਕ ਇੱਕੋ ਜਿਹੀ ਹੈ ਅਤੇ ਇਹ ਸਿਰਫ਼ ਮਾਨਸਿਕਤਾ ਨਾਲ ਜੁੜਿਆ ਮਸਲਾ ਹੈ। ਕਦੀ ਦਬਾਅ ਹੇਠ ਨਾ ਆਵੋ ਤੇ ਸਥਿਤੀ ਮੁਤਾਬਕ ਖੇਡੋ।’ -ਪੀਟੀਆਈ
Advertisement
Advertisement
Advertisement