For the best experience, open
https://m.punjabitribuneonline.com
on your mobile browser.
Advertisement

ਢੋਂਗੀ ਬਾਬਾ ਔਰਤ ਦੀਆਂ ਵਾਲੀਆਂ ਲੈ ਕੇ ਫ਼ਰਾਰ

07:21 AM Jun 11, 2024 IST
ਢੋਂਗੀ ਬਾਬਾ ਔਰਤ ਦੀਆਂ ਵਾਲੀਆਂ ਲੈ ਕੇ ਫ਼ਰਾਰ
ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ।
Advertisement

ਪੱਤਰ ਪ੍ਰੇਰਕ
ਪਠਾਨਕੋਟ, 10 ਜੂਨ
ਇੱਥੇ ਦੁਪਹਿਰ 12:30 ਵਜੇ ਇੱਕ ਮਹਿਲਾ ਨੂੰ ਇੱਕ ਢੋਂਗੀ ਬਾਬਾ ਤੇ ਉਸ ਦਾ ਸਾਥੀ ਆਪਣੇ ਝਾਂਸੇ ਵਿੱਚ ਪਾ ਕੇ ਉਸ ਦੀਆਂ ਵਾਲੀਆਂ ਲੁਹਾ ਕੇ ਫ਼ਰਾਰ ਹੋ ਗਏ। ਸੁਜਾਨਪੁਰ ਪੁਲੀਸ ਨੇ ਮੁਲਜ਼ਮਾਂ ਦਾ ਖੁਰਾ ਖੋਜ ਲੱਭਣ ਲਈ ਸੀਸੀਟੀਵੀ ਕੈਮਰੇ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਰੇਣੂ ਬਾਲਾ ਪਤਨੀ ਅਸ਼ਵਨੀ ਕੁਮਾਰ ਵਾਸੀ ਗਲੀ ਘੁਮਿਆਰਾਂ, ਸੁਜਾਨਪੁਰ ਨੇ ਦੱਸਿਆ ਕਿ ਉਹ ਦੁਪਹਿਰੇ 12:30 ਵਜੇ ਦੇ ਕਰੀਬ ਐੱਲਆਈਸੀ ਦੀ ਕਿਸ਼ਤ ਜਮ੍ਹਾਂ ਕਰਵਾ ਕੇ ਆਪਣੇ ਘਰ ਜਾ ਰਹੀ ਸੀ ਕਿ ਜਦੋਂ ਉਹ ਸਟੇਟ ਬੈਂਕ ਆਫ ਇੰਡੀਆ ਕੋਲ ਪੁੱਜੀ ਤਾਂ ਉਸ ਨੂੰ ਇੱਕ ਲੜਕਾ ਅਤੇ ਇੱਕ ਔਰਤ ਮਿਲੀ। ਉਸ ਨੇ ਉਸ ਨੂੰ ਇੱਕ ਬਾਬੇ ਨਾਲ ਮਿਲਾਇਆ ਜੋ ਉਸ ਨੂੰ ਬਹਿਲਾ ਫੁਸਲਾ ਕੇ ਉਸ ਦੀਆਂ ਵਾਲੀਆਂ ਲੈ ਕੇ ਰਫੂਚੱਕਰ ਹੋ ਗਿਆ ਅਤੇ ਉਸ ਦੇ ਹੱਥੀਂ ਪੱਥਰ ਥਮਾ ਗਿਆ। ਉਸ ਨੇ ਪੁਲੀਸ ਤੋਂ ਮੰਗ ਕੀਤੀ ਕਿ ਢੋਂਗੀ ਬਾਬੇ ਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਥਾਣਾ ਮੁਖੀ ਲਵਪ੍ਰੀਤ ਸਿੰਘ ਪੁਲੀਸ ਪਾਰਟੀ ਨਾਲ ਪੁੱਜ ਗਏ ਅਤੇ ਉਨ੍ਹਾਂ ਉੱਥੇ ਸੀਸੀਟੀਵੀ ਕੈਮਰੇ ਖੰਗਾਲਣੇ ਸ਼ੁਰੂ ਕਰ ਦਿੱਤੇ।

Advertisement

Advertisement
Advertisement
Author Image

Advertisement