ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਢੋਂਗੀ ਬਾਬੇ ਨੇ 60 ਲੱਖ ਠੱਗੇ; ਬਾਬੇ ਸਮੇਤ 2 ਖਿਲਾਫ ਕੇਸ ਦਰਜ

07:20 AM Jul 07, 2024 IST

ਪੱਤਰ ਪ੍ਰੇਰਕ
ਪਠਾਨਕੋਟ, 6 ਜੁਲਾਈ
ਔਲਾਦ ਹੋਣ ਦਾ ਝਾਂਸਾ ਦੇ ਕੇ ਇੱਕ ਸੇਵਾਮੁਕਤ ਮੁਲਾਜ਼ਮ ਕੋਲੋਂ ਢੋਂਗੀ ਬਾਬੇ ਨੇ 60 ਲੱਖ ਰੁਪਏ ਦੀ ਠੱਗ ਲਏ ਹਨ। ਸੁਜਾਨਪੁਰ ਪੁਲੀਸ ਨੇ ਕਥਿਤ ਢੋਂਗੀ ਬਾਬੇ ਸਮੇਤ 2 ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ। ਥਾਣਾ ਮੁਖੀ ਨਵਦੀਪ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਸ਼ਿਕਾਇਤਕਰਤਾ ਰਾਮ ਲਾਲ ਵਾਸੀ ਪਿੰਡ ਕੈਲਾਸ਼ਪੁਰ (ਸੁਜਾਨਪੁਰ) ਨੇ ਆਪਣੇ ਨਾਲ ਹੋਈ 60 ਲੱਖ ਰੁਪਏ ਦੀ ਠੱਗੀ ਬਾਰੇ ਦੱਸਿਆ ਕਿ ਉਹ ਗਰੈਫ ਵਿਭਾਗ ਤੋਂ ਸੇਵਾਮੁਕਤ ਹੈ। ਉਹ ਅਕਸਰ ਸੁਜਾਨਪੁਰ ਸਥਿਤ ਇੱਕ ਸਤਿਸੰਗ ਭਵਨ ਵਿੱਚ ਜਾਂਦਾ ਸੀ ਅਤੇ ਉੱਥੇ ਪਿੰਡ ਕੈਲਾਸ਼ਪੁਰ ਦਾ ਰਹਿਣ ਵਾਲਾ ਇੱਕ ਵਿਅਕਤੀ ਤੇ ਉਸ ਦੀ ਪਤਨੀ ਉੱਥੇ ਸਤਿਸੰਗ ਵਿੱਚ ਆਉਂਦੇ ਸਨ। ਉਹ ਔਲਾਦ ਪ੍ਰਾਪਤੀ ਦੇ ਚੱਕਰ ਵਿੱਚ ਉਨ੍ਹਾਂ ਦੀਆਂ ਗੱਲਾਂ ਵਿੱਚ ਆ ਗਏ ਅਤੇ ਫਿਰ ਉਨ੍ਹਾਂ ਨੂੰ ਉਸ ਨੇ ਆਨਲਾਈਨ ਪੈਸੇ ਵੀ ਟਰਾਂਸਫਰ ਕਰ ਦਿੱਤੇ। ਉਸ ਦੇ ਬਾਅਦ ਉਕਤ ਵਿਅਕਤੀ ਅਤੇ ਉਸ ਦੀ ਪਤਨੀ ਨੇ ਇਸੇ ਚੱਕਰ ਵਿੱਚ ਧੋਖੇ ਨਾਲ ਉਸ ਕੋਲੋਂ 60 ਹਜ਼ਾਰ ਰੁਪਏ ਨਗਦ ਹੋਰ ਲਏ। ਉਹ ਬਾਬੇ ਨੂੰ ਆਪਣੇ ਨਾਲ ਉਸ ਦੇ ਘਰ ਲੈ ਆਏ। ਇਸ ਦੌਰਾਨ ਉਕਤ ਬਾਬਾ ਉਨ੍ਹਾਂ ਦੇ ਘਰ ਵਿੱਚ ਹਵਨ ਕਰਨ ਲੱਗਾ, ਇਸ ’ਤੇ ਉਸ ਨੇ ਸਤਿਸੰਗ ਵਾਲੇ ਵਿਅਕਤੀ ਤੇ ਉਸ ਦੀ ਪਤਨੀ ਨੂੰ ਬਾਬੇ ਲਈ 4 ਨਵੰਬਰ 2022 ਨੂੰ 8 ਲੱਖ ਰੁਪਏ ਬੈਂਕ ਵਿੱਚੋਂ ਕਢਾ ਕੇ ਦਿੱਤੇ। ਉਨ੍ਹਾਂ ਉਸ ਤੋਂ ਨਗਦ, ਆਨਲਾਈਨ ਅਤੇ ਚੈੱਕ ਰਾਹੀਂ ਕਰੀਬ 20 ਲੱਖ ਰੁਪਏ ਵਸੂਲੇ। ਅਖੀਰੀ ਉਹ ਬਲੈਕਮੇਲ ਕਰਨ ਤੱਕ ਉਤਰ ਆਏ ਤੇ ਕਰੀਬ 60 ਲੱਖ ਰੁਪਏ ਠੱਗ ਲਏ। ਡੀਐੱਸਪੀ ਧਾਰਕਲਾਂ ਵੱਲੋਂ ਬਾਬਾ ਰਸੂਲਦੀਨ ਵਾਸੀ ਹਾਜੀਪੁਰ ਅਤੇ ਮੋਹਿਤ ਸ਼ਰਮਾ ਵਾਸੀ ਕੈਲਾਸ਼ਪੁਰ ਖ਼ਿਲਾਫ ਕੇਸ ਦਰਜ ਕਰ ਲਿਆ ਗਿਆ ਹੈ।

Advertisement

Advertisement