For the best experience, open
https://m.punjabitribuneonline.com
on your mobile browser.
Advertisement

ਢੀਂਡਸਾ ਨੇ ਪ੍ਰਦੇਸੀ ਪਰਿਵਾਰ ਨਾਲ ਦੁੱਖ ਵੰਡਾਇਆ

08:16 AM Jul 20, 2024 IST
ਢੀਂਡਸਾ ਨੇ ਪ੍ਰਦੇਸੀ ਪਰਿਵਾਰ ਨਾਲ ਦੁੱਖ ਵੰਡਾਇਆ
ਪ੍ਰਦੇਸੀ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਪਰਮਿੰਦਰ ਸਿੰਘ ਢੀਂਡਸਾ। -ਫੋਟੋ: ਸੋਢੀ
Advertisement

ਧੂਰੀ

Advertisement

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਪਿਛਲੇ ਦਿਨੀਂ ਸਵਰਗੀ ਅਜੀਤ ਸਿੰਘ ਪ੍ਰਦੇਸੀ ਦੀ ਧਰਮ ਪਤਨੀ ਅੰਮ੍ਰਿਤ ਕੌਰ ਦੇ ਅਕਾਲ ਚਲਾਣੇ ’ਤੇ ਧੂਰੀ ’ਚ ਪ੍ਰਦੇਸੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਸ੍ਰੀ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਵਰਗੀ ਅਜੀਤ ਸਿੰਘ ਪਰਦੇਸੀ ਨੇ ਆਪਣੀ ਮਿਹਨਤ ਨਾਲ ਉਚਾਈਆਂ ’ਤੇ ਪਹੁੰਚਾਇਆ ਅਤੇ ਜੇਲ੍ਹਾਂ ਵੀ ਕੱਟੀਆਂ। ਉਨ੍ਹਾਂ ਕਿਹਾ ਕਿਹਾ ਕਿ ਹੁਣ ਅਜੀਤ ਸਿੰਘ ਪ੍ਰਦੇਸੀ ਦੇ ਬੇਟੇ ਰਣਧੀਰ ਸਿੰਘ ਪ੍ਰਦੇਸੀ ਸਮਾਜ ਤੇ ਪਾਰਟੀ ਦੀ ਸੇਵਾ ਕਰ ਰਹੇ ਹਨ। ਇਸ ਮੌਕੇ ਸੁਖਪਾਲ ਸ਼ਰਮਾ, ਮਨੋਹਰ ਸਿੰਘ ਸੱਗੂ, ਕਬੱਡੀ ਖਿਡਾਰੀ ਸੋਹਣਦੀਪ ਸਿੰਘ ਜੁਗਨੂੰ, ਸਮੀਰ ਸ਼ੰਮੀ, ਪਰਮਜੀਤ ਸਿੰਘ ਪੰਮਾ, ਬੇਅੰਤ ਸਿੰਘ ਜਹਾਂਗੀਰ, ਅਮਰਿੰਦਰ ਸਿੰਘ ਸੋਢੀ ਹੋਰ ਵੀ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ

Advertisement
Author Image

sanam grng

View all posts

Advertisement
Advertisement
×