ਢਿੱਲੋਂ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ
08:49 AM Jan 13, 2025 IST
ਡੇਰਾਬੱਸੀ: ਸੇਵਾ ਭਾਰਤੀ ਵੱਲੋਂ ਸਵਾਮੀ ਵਿਵੇਕਾਨੰਦ ਦੇ ਜਨਮ ਦਿਹਾੜੇ ਅਤੇ ਲੋਹੜੀ, ਮਾਘੀ ਮੌਕੇ ਰਾਸ਼ਨ ਵੰਡ ਸਮਾਗਮ ਐੱਸਐੱਸ ਜੈਨ ਸਕੂਲ ਵਿਖੇ ਕਰਵਾਇਆ ਗਿਆ। ਇਸ ਦੌਰਾਨ ਕਾਂਗਰਸ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਦਰਜਨਾਂ ਲੋੜਵੰਦ ਪਰਿਵਾਰਾਂ ਨੂੰ ਲੋੜੀਂਦਾ ਰਾਸ਼ਨ ਵੰਡਿਆ। ਇਸ ਮੌਕੇ ਸ੍ਰੀ ਢਿੱਲੋਂ ਨੇ ਸ਼ਹਿਰ ਵਾਸੀਆਂ ਨੂੰ ਲੋਹੜੀ ਤੇ ਮਾਘੀ ਦੀ ਵਧਾਈ ਦਿੰਦਿਆਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਕਾਂਗਰਸ ਦੇ ਆਗੂ ਅੰਕਿਤ ਜੈਨ, ਕੁਲਵੰਤ ਸਿੰਘ, ਸੇਵਾ ਭਾਰਤੀ ਦੇ ਪ੍ਰਧਾਨ ਰਾਜੀਵ ਗੁਪਤਾ, ਅਸ਼ਵਨੀ ਜੈਨ, ਜਗਦੀਸ਼ ਮੱਗੂ, ਬਰਖਾ ਰਾਮ, ਹਰਜੀਤ ਸਿੰਘ, ਸੋਮਾ ਰਾਣੀ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement