ਢਿੱਲਵਾਂ ਕਲਾਂ ਨੇ ਕ੍ਰਿਕਟ ਟੂਰਨਾਮੈਂਟ ਜਿੱਤਿਆ
09:04 PM Jun 23, 2023 IST
ਅਮਰਗੜ੍ਹ: ਨੌਜਵਾਨ ਸਪੋਰਟਸ ਕਲੱਬ ਲਸੋਈ ਵੱਲੋਂ ਹਰਸਾਹਿਬ ਸਿੰਘ ਟਿਵਾਣਾ ਦੀ ਪ੍ਰਧਾਨਗੀ ਤੇ ਦਲਵੀਰ ਸਿੰਘ ਕਾਕਾ ਦੀ ਸਰਪ੍ਰਸਤੀ ਹੇਠ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਇਸ ਮੌਕੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਨਗਰ ਪੰਚਾਇਤ ਅਮਰਗੜ੍ਹ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਬਾਵਾ, ਐਸਸੀ ਜਸਵਿੰਦਰ ਸਿੰਘ ਦੱਦੀ ਤੇ ਸੀਨੀਅਰ ਆਗੂ ਦੀਪਕ ਕੌੜਾ ਵਿਸ਼ੇਸ ਤੌਰ ‘ਤੇ ਪਹੁੰਚੇ। ਟੂਰਨਾਮੈਂਟ ਵਿਚ 48 ਟੀਮਾਂ ਨੇ ਭਾਗ ਲਿਆ। ਢਿੱਲਵਾਂ ਕਲਾਂ ਦੀ ਟੀਮ ਨੇ ਪਹਿਲਾ, ਕੁੱਪ ਕਲਾਂ ਦੀ ਟੀਮ ਨੇ ਦੂਜਾ ਤੇ ਰਸੂਲਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਮੈਨ ਆਫ ਦਾ ਸੀਰੀਜ਼ ਅੰਬਰ ਜਿਉਣਵਾਲਾ ਫਰੀਦਕੋਟ ਨੂੰ 15 ਹਜ਼ਾਰ ਰੁਪਏ ਨਕਦ ਨਾਲ ਸਨਮਾਨਿਆ, ਜਦੋਂਕਿ ਬੈਸਟ ਬੈਟਸਮੈਨ ਜੋਤੀ ਬਰਮੀ ਤੇ ਬੈਸਟ ਬਾਲਰ ਕਾਲੀ ਢਿੱਲਵਾਂ ਨੂੰ ਐਲਾਨਿਆ ਗਿਆ। -ਪੱਤਰ ਪ੍ਰੇਰਕ
Advertisement
Advertisement