ਡੀਐੱਚਐੱਫਐੱਲ ਘੁਟਾਲਾ: ਸੀਬੀਆਈ ਵੱਲੋਂ ਧੀਰਜ ਵਧਾਵਨ ਗ੍ਰਿਫ਼ਤਾਰ
06:28 AM May 15, 2024 IST
Advertisement
ਨਵੀਂ ਦਿੱਲੀ:
Advertisement
ਸੀਬੀਆਈ ਨੇ ਡੀਐੱਚਐੱਫਐੱਲ ਦੇ ਸਾਬਕਾ ਡਾਇਰੈਕਟਰ ਧੀਰਜ ਵਧਾਵਨ ਨੂੰ 34,000 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵਧਾਵਨ ਨੂੰ ਸੋਮਵਾਰ ਸ਼ਾਮ ਨੂੰ ਮੁੰਬਈ ਤੋਂ ਹਿਰਾਸਤ ਵਿੱਚ ਲਿਆ ਗਿਆ ਤੇ ਉਸ ਨੂੰ ਅੱਜ ਦਿੱਲੀ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਨੇ ਇਸ ਮਾਮਲੇ ਵਿੱਚ 2022 ’ਚ ਪਹਿਲਾਂ ਹੀ ਉਸ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ। ਉਨ੍ਹਾਂ ਕਿਹਾ ਕਿ ਵਧਾਵਨ ਨੂੰ ਪਹਿਲਾਂ ਏਜੰਸੀ ਨੇ ‘ਯੈੱਸ ਬੈਂਕ’ ਭ੍ਰਿਸ਼ਟਾਚਾਰ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ ਤੇ ਉਹ ਜ਼ਮਾਨਤ ’ਤੇ ਚੱਲ ਰਿਹਾ ਸੀ। -ਪੀਟੀਆਈ
Advertisement
Advertisement