ਮੁਲਾਜ਼ਮਾਂ ਦੀ ਹਾਜ਼ਰੀ ਨਿਯਮਤ ਰੂਪ ਵਿੱਚ ਲਗਵਾਉਣ ਲਈ ਧਰਨਾ
ਹਤਿੰਦਰ ਮਹਿਤਾ
ਜਲੰਧਰ, 25 ਅਗਸਤ
ਇੰਡਸਟ੍ਰੀਅਲ ਫੋਕਲ ਪੁਆਇੰਟ ਜਲੰਧਰ, ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਜਲੰਧਰ ਦੇ ਮੁਲਾਜ਼ਮ ਸਾਥੀਆਂ ਨੂੰ ਇੱਕ ਅਗਸਤ ਨੂੰ ਨਗਰ ਨਿਗਮ ਜਲੰਧਰ ਵਿੱਚ ਟਰਾਂਸਫਰ ਕੀਤਾ ਗਿਆ ਸੀ। ਉਨ੍ਹਾਂ ਦੀ ਨਗਰ ਨਿਗਮ ਜਲੰਧਰ ਦੇ ਅਧਿਕਾਰੀਆਂ ਵੱਲੋਂ ਅਜੇ ਤੱਕ ਨਿਯਮਤ ਰੂਪ ਵਿੱਚ ਹਾਜ਼ਰੀ ਨਹੀਂ ਲਗਵਾਈ ਜਾ ਰਹੀ ਅਤੇ ਨਾ ਹੀ ਮੁਲਾਜ਼ਮਾਂ ਨੂੰ ਕਿਸੇ ਵੀ ਪ੍ਰਕਾਰ ਦੀ ਡਿਊਟੀਆਂ ਦੇਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ ਜਿਸ ਕਾਰਨ ਉਪਰੋਕਤ ਮੁਲਾਜ਼ਮਾਂ ਨੂੰ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ ਅਤੇ ਸਮੂਹ ਮੁਲਾਜ਼ਮ ਪ੍ਰੇਸ਼ਾਨੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਇਸ ਦੇ ਰੋਸ ਵਜੋਂ ਪਸਸਫ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ ਅਤੇ ਗੋਬਿੰਦ ਪ੍ਰਧਾਨ ਪੀ.ਐੱਸ.ਆਈ.ਈ.ਸੀ. ਜਲੰਧਰ ਦੀ ਸਾਂਝੀ ਪ੍ਰਧਾਨਗੀ ਹੇਠ 21 ਅਗਸਤ ਇੰਡ: ਫੋਕਲ ਪੁਆਇੰਟ ਜਲੰਧਰ ਦੇ ਦਫ਼ਤਰ ਵਿਖੇ ਲਗਾਤਾਰ ਸ਼ਾਂਤਮਈ ਧਰਨਾ ਜਾਰੀ ਹੈ ਕਿਉਂਕਿ ਕਾਰਜਕਾਰੀ ਇੰਜਨੀਅਰ ਪੀ ਐਸ ਆਈ ਈ ਸੀ ਵਲੋਂ ਮੁਲਾਜ਼ਮਾਂ ਨਾਲ ਮੀਟਿੰਗ ਕਰਕੇ ਮੁਲਾਜ਼ਮਾਂ ਦਾ ਮਸਲਾ ਹੱਲ ਕਰਨ ਲਈ ਕਿਹਾ ਗਿਆ ਸੀ ਪਰ ਕੋਈ ਵੀ ਹੱਲ ਨਹੀਂ ਹੋਇਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਜਗੀਰ ਸਿੰਘ, ਪ੍ਰਦੀਪ ਚੰਦ,ਦੇਸ ਰਾਜ, ਆਨੰਦ, ਰੋਸ਼ਨ ਲਾਲ, ਸੋਹਣ ਲਾਲ, ਅਸ਼ਵਨੀ, ਇੰਦਰਜੀਤ, ਰਾਮ ਬਿਲਾਸ,ਗੇਂਦ ਲਾਲ ਯਸ਼ ਪਾਲ, ਰਾਮ ਬ੍ਰਿਸ਼, ਵਰਿੰਦਰ, ਮਨਜੀਤ, ਸੁਖ ਰਾਮ ਆਦਿ ਸਾਥੀ ਹਾਜ਼ਰ ਹੋਏ।