For the best experience, open
https://m.punjabitribuneonline.com
on your mobile browser.
Advertisement

ਫਾਰਮੇਸੀ ਅਫਸਰ ਐਸੋਸੀਏਸ਼ਨ ਵੱਲੋਂ ਸਿਵਲ ਸਰਜਨ ਦਫਤਰ ਬਾਹਰ ਧਰਨਾ

07:02 AM Mar 07, 2024 IST
ਫਾਰਮੇਸੀ ਅਫਸਰ ਐਸੋਸੀਏਸ਼ਨ ਵੱਲੋਂ ਸਿਵਲ ਸਰਜਨ ਦਫਤਰ ਬਾਹਰ ਧਰਨਾ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 6 ਮਾਰਚ
ਸਿਹਤ ਮੰਤਰੀ ਵੱਲੋਂ 8 ਮਹੀਨੇ ਪਹਿਲਾਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਅਤੇ ਵਿਦਿਅਕ ਯੋਗਤਾ ਦੇ ਰੂਲਾਂ ਵਿੱਚ ਛੇੜਛਾੜ ਕਰਨ ਦੇ ਵਿਰੁੱਧ ਰੋਸ ’ਚ ਪੰਜਾਬ ਸਟੇਟ ਫਾਰਮੇਸੀ ਆਫੀਸਰਜ਼ ਐਸੋਸੀਏਸ਼ਨ ਦੀ ਸੂਬਾ ਕਾਰਜਕਾਰਨੀ ਦੇ ਫੈਸਲੇ ਅਨੁਸਾਰ ਅੱਜ ਜ਼ਿਲ੍ਹਾ ਇਕਾਈ ਪਟਿਆਲਾ ਵੱਲੋਂ ਸਿਵਲ ਸਰਜਨ ਦਫ਼ਤਰ ਪਟਿਆਲਾ ਵਿਚ ਰੋਸ ਧਰਨਾ ਦਿੱਤਾ ਗਿਆ। ਜਥੇਬੰਦੀ ਦੇ ਆਗੂ ਹਰਜੀਵਨ ਸਿੰਘ ਚਹਿਲ ਨੇ ਦੱਸਿਆ ਕਿ ਇਸ ਧਰਨੇ ਦੀ ਅਗਵਾਈ ਜਸਵੰਤ ਸਿੰਘ ਬਸਰਾ, ਇੰਦਰਜੀਤ ਸਿੰਘ ਖਰੌੜ ਨੇ ਕੀਤੀ। ਇਸ ਮੌਕੇ ਸ਼ਾਮਲ ਹੋਏ ਜਥੇਬੰਦੀ ਦੇ ਸੂਬਾਈ ਪ੍ਰਧਾਨ ਨਰਿੰਦਰ ਮੋਹਨ ਸ਼ਰਮਾ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਲਗਪਗ 520 ਅਤੇ ਡੀਆਰਐਮਈ ਦੀਆਂ ਲਗਪਗ 35 ਖਾਲੀ ਪੋਸਟਾਂ ਰੂਲਾਂ ਵਿੱਚ ਦਰਜ ਵਿੱਦਿਅਕ ਯੋਗਤਾ ਅਨੁਸਾਰ ਭਰਨ ਦੀ ਮੰਗ ਕੀਤੀ ਗਈ ਉੱਥੇ ਹੀ ਪਿਛਲੇ ਸਮੇਂ ਦਵਾਈਆਂ, ਮਰੀਜ਼ਾਂ, ਨਵੀਆਂ ਸਕੀਮਾਂ, ਬਿਮਾਰੀਆਂ ਅਤੇ ਡਾਕਟਰਾਂ ਦੀਆਂ ਪੋਸਟਾਂ ਵਿੱਚ ਭਾਰੀ ਵਾਧਾ ਹੋਇਆ ਪਰ ਫਾਰਮਾਸਿਸਟ, ਫਾਰਮੇਸੀ ਅਫਸਰਾਂ ਦੀਆਂ ਪੋਸਟਾਂ ਵਿੱਚ ਕੋਈ ਵਾਧਾ ਨਹੀਂ ਹੋਇਆ। ਉਨ੍ਹਾਂ ਮੰਗ ਕੀਤੀ ਕਿ ਜ਼ਿਲ੍ਹਿਆਂ ਵੱਲੋਂ ਭੇਜੀਆਂ ਤਜਵੀਜ਼ਾਂ ਅਨੁਸਾਰ ਪੋਸਟਾਂ ਵਿੱਚ ਵਾਧਾ ਕਰਨ, ਅਮਰਨਾਥ ਯਾਤਰਾ ਸਬੰਧੀ ਦਿੱਤੇ ਸੁਝਾਅ, ਜੇਲ੍ਹ ਡਿਊਟੀ ਦੌਰਾਨ ਆਉਂਦੀਆਂ ਮੁਸ਼ਕਿਲਾਂ ਹੱਲ ਕਰਨ ਅਤੇ ਵਿਭਾਗ ਵੱਲੋਂ ਅਸਾਮੀਆਂ ਦੀ ਰਚਨਾ ਸਬੰਧੀ ਕੀਤੀ ਸਿਫ਼ਾਰਸ਼ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਅਤੇ ਮੰਗ ਪੱਤਰ ਵਿੱਚ ਦਰਜ ਮੰਗਾਂ ਮੰਨਣ ਦੀ ਮੰਗ ਕੀਤੀ।

Advertisement

Advertisement
Author Image

sukhwinder singh

View all posts

Advertisement
Advertisement
×