For the best experience, open
https://m.punjabitribuneonline.com
on your mobile browser.
Advertisement

ਗਰੀਬਦਾਸੀ ਸੰਪਰਦਾ ਦੇ ਪੈਰੋਕਾਰਾਂ ਵੱਲੋਂ ਕੌਮੀ ਮਾਰਗ ’ਤੇ ਧਰਨਾ

11:42 AM Aug 31, 2024 IST
ਗਰੀਬਦਾਸੀ ਸੰਪਰਦਾ ਦੇ ਪੈਰੋਕਾਰਾਂ ਵੱਲੋਂ ਕੌਮੀ ਮਾਰਗ ’ਤੇ ਧਰਨਾ
ਬੁੰਗਾ ਸਾਹਿਬ ਵਿਖੇ ਕੌਮੀ ਮਾਰਗ ’ਤੇ ਧਰਨਾ ਦਿੰਦੇ ਹੋਏ ਗਰੀਬਦਾਸੀ ਸੰਪਰਦਾ ਦੇ ਪੈਰੋਕਾਰ।
Advertisement

ਬੀਐੱਸ ਚਾਨਾ
ਸ੍ਰੀ ਕੀਰਤਪੁਰ ਸਾਹਿਬ, 30 ਅਗਸਤ
ਗਰੀਬਦਾਸੀ ਭੂਰੀ ਵਾਲੇ ਸ਼ੰਕਰਾ ਨੰਦ ਧਾਮ ਤਲਵੰਡੀ ਮੁੱਲਾਪੁਰ ਜ਼ਿਲ੍ਹਾ ਲੁਧਿਆਣਾ ਦੇ ਪੈਰੋਕਾਰਾਂ ਨੇ ਅੱਜ ਬਾਅਦ ਦੁਪਹਿਰ ਬੁੰਗਾ ਸਾਹਿਬ ਵਿੱਚ ਚੰਡੀਗੜ੍ਹ-ਮਨਾਲੀ ਕੌਮੀ ਮਾਰਗ ’ਤੇ ਧਰਨਾ ਲਾ ਦਿੱਤਾ ਅਤੇ ਪਿੰਡ ਝਾਡੀਆਂ ਵਿੱਚ ਸਵਾਮੀ ਗੰਗਾ ਨੰਦ ਭੂਰੀਵਾਲੇ ਦੇ ਨਾਮ ’ਤੇ ਬਣੇ ਯਾਦਗਾਰੀ ਗੇਟ ਤੋੜਨ ਤੇ ਸ਼ਰਧਾਲੂਆਂ ’ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਧਰਨੇ ਕਾਰਨ ਸੜਕ ’ਤੇ ਜਾਮ ਲੱਗ ਗਿਆ ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪੁਲੀਸ ਪ੍ਰਸ਼ਾਸਨ ਵੱਲੋਂ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਸੀ। ਹਾਲਾਂਕਿ ਅਧਿਕਾਰੀਆਂ ਨੇ ਮਾਮਲੇ ਸਬੰਧੀ ਕੋਈ ਟਿੱਪਣੀ ਨਹੀਂ ਕੀਤੀ। ਇਸ ਮਗਰੋਂ ਧਰਨਕਾਰੀਆਂ ਨੇ ਦੇਰ ਰਾਤ 10.30 ਵਜੇ ਧਰਨਾ ਚੁੱਕ ਲਿਆ ਅਤੇ ਕਿਹਾ ਕਿ ਉਹ ਅਗਲੇ ਦਿਨਾਂ ’ਚ ਨਵਾਂ ਐਕਸ਼ਨ ਉਲੀਕਣਗੇੇ।
ਰੋਸ ਧਰਨੇ ਵਿਚ ਬੈਠੇ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦੇ ਸ਼ਿਸ਼ ਸਵਾਮੀ ਓਮਾ ਨੰਦ ਅਤੇ ਸਵਾਮੀ ਨਿਮਰਤਾ ਨੰਦ ਨੇ ਦੱਸਿਆ ਕਿ ਪਿੰਡ ਝਾਡੀਆਂ ਵਿੱਚ ਸੰਗਤ ਵੱਲੋਂ ਕਰੀਬ 40 ਸਾਲ ਪਹਿਲਾਂ ਸਤਿਗੁਰੂ ਗੰਗਾ ਨੰਦ ਮਹਾਰਾਜ ਭੂਰੀ ਵਾਲਿਆਂ ਦੀ ਯਾਦ ’ਚ ਗੇਟ ਬਣਾਇਆ ਗਿਆ ਸੀ। ਗੇਟ ਦੇ ਨਵੀਨੀਕਰਨ ਲਈ ਸੰਗਤ ਨੇ ਦਾਨ ਇੱਕਠਾ ਕਰਕੇ ਨਗਰ ਵਾਸੀਆਂ ਦੀ ਸਹਿਮਤੀ ਲਈ ਪਰ ਕੁਝ ਵਿਅਕਤੀ ਇਸ ਤੋਂ ਖ਼ਫਾ ਸਨ, ਜਿਸ ਇਹ ਕੰਮ ਟਾਲ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਬੁੱਧਵਾਰ ਰਾਤ ਨੂੰ ਲਗਪਗ 60-70 ਵਿਅਕਤੀਆਂ ਨੇ ਉਕਤ ਗੇਟ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਤਿੰਨ-ਚਾਰ ਸੇਵਕਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਲੋਕਾਂ ਨੇ ਸੇਵਕਾਂ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਹਮਲਾਵਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਤਤੇ ਯਾਦਗਾਰੀ ਗੇਟ ਦੀ ਪੁਰਾਤਨ ਦਿੱਖ ਬਹਾਲ ਰੱਖੀ ਜਾਵੇ। ਇਸ ਮੌਕੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਐਸ.ਪੀ ਡੀ ਰੂਪਨਗਰ, ਐੱਸਡੀਐੱਮ ਸ੍ਰੀ ਅਨੰਦਪੁਰ ਸਾਹਿਬ, ਡੀਐੱਸਪੀ ਸ੍ਰੀ ਅਨੰਦਪੁਰ ਸਾਹਿਬ ਤੇ ਹੋਰ ਪੁਲੀਸ ਅਧਿਕਾਰੀਆਂ ਤੋਂ ਇਲਾਵਾ ਥਾਣਾ ਸ੍ਰੀ ਕੀਰਤਪੁਰ ਸਾਹਿਬ, ਨੂਰਪੁਰ ਬੇਦੀ, ਦੰਗਾ ਰੋਕੂ ਪੁਲੀਸ ਆਦਿ ਮੌਜੂਦ ਸੀ।

Advertisement
Advertisement
Author Image

sukhwinder singh

View all posts

Advertisement