ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਲੋਕਾਂ ਵੱਲੋਂ ਕੌਮੀ ਮਾਰਗ ’ਤੇ ਧਰਨਾ

08:12 PM Jun 29, 2023 IST

ਬਲਵਿੰਦਰ ਸਿੰਘ ਭੰਗੂ

Advertisement

ਭੋਗਪੁਰ, 26 ਜੂਨ

ਇਲਾਕੇ ਵਿੱਚ ਬਿਜਲੀ ਦੀ ਸਪਲਾਈ ਦੇ ਕੱਟ ਲੱਗਣ ਵਿਰੁੱਧ ਬਿਜਲੀ ਖਪਤਕਾਰਾਂ ਨੇ ਵੱਡੀ ਗਿਣਤੀ ਵਿੱਚ ਕੌਮੀ ਮਾਰਗ ‘ਤੇ ਇਕੱਠ ਕਰਕੇ 15 ਮਿੰਟ ਆਵਾਜਾਈ ਰੋਕ ਦਿੱਤੀ। ਵਰਨਣਯੋਗ ਹੈ ਕਿ ਇਲਾਕੇ ਦੇ ਬਿਜਲੀ ਖਪਤਕਾਰਾਂ ਨੇ ਇੱਕ ਰਾਤ ਪਹਿਲਾਂ ਵੀ ਕੌਮੀ ਮਾਰਗ ‘ਤੇ ਇੱਕ ਘੰਟਾ ਧਰਨਾ ਦੇ ਕੇ ਬਿਜਲੀ ਕੱਟਾਂ ਵਿਰੁੱਧ ਆਵਾਜਾਈ ਰੋਕੀ ਸੀ ਜਿਸ ਕਰਕੇ ਕੌਮੀ ਮਾਰਗ ‘ਤੇ ਵਹੀਕਲਜ਼ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਮੁਖਤਿਆਰ ਸਿੰਘ ਭਟਨੂਰਾ ਲੁਬਾਣਾ ਨੇ ਕਿਹਾ ਕਿ ਪਾਵਰਕੌਮ ਨੇ ਕਿਸਾਨਾਂ ਨੂੰ ਟਿਊਬਵੈਲਾਂ ਦਾ ਲੋਡ ਵਧਾਉਣ ਲਈ ਉਹਨਾਂ ਤੋਂ ਪੈਸੇ ਤਾਂ ਲੈ ਲਏ ਪਰ ਨਾ ਖੰਭਿਆਂ ਵਾਲੀਆਂ ਪੁਰਾਣੀਆਂ ਤਾਰਾਂ ਅਤੇ ਨਾ ਪੁਰਾਣੇ ਟਰਾਂਸਫਰ ਵੱਡੇ ਕੀਤੇ ਜਿਸ ਕਰਕੇ ਵਾਰ ਵਾਰ ਬਿਜਲੀ ਦੀ ਸਪਲਾਈ ਵਿੱਚ ਵਿਘਨ ਪੈ ਰਿਹਾ ਹੈ। ਚੌਧਰੀ ਪ੍ਰੀਤਮ ਸਿੰਘ ਸਗਰਾਂਵਾਲੀ ਨੇ ਕਿਹਾ ਕਿ ਬਿਜਲੀ ਦੀ ਸਪਲਾਈ ਰੁਕੀ ਹੋਈ ਨੂੰ ਚਾਲੂ ਕਰਨ ਲਈ ਜਦੋਂ ਪਾਵਰਕੌਮ ਦੇ ਅਧਿਕਾਰੀਆਂ ਨੂੰ ਫੋਨ ਕੀਤਾ ਜਾਂਦਾ ਹੈ ਤਾਂ ਉਹ ਫੋਨ ਚੁੱਕਦੇ ਹੀ ਨਹੀਂ।

Advertisement

ਪਿੰਡ ਚਾਹੜਕੇ ਦੇ ਵਾਸੀ ਜਗਦੇਵ ਸਿੰਘ ਸੈਣੀ ਨੇ ਕਿਹਾ ਸਰਕਾਰ ਵਲੋਂ ਪਿੰਡਾਂ ਨੂੰ ਦਿੱਤੀ ਜਾ ਰਹੀ 24 ਘੰਟੇ ਬਿਜਲੀ ਦੀ ਸਪਲਾਈ ਵਿੱਚ ਵੱਡੇ ਕੱਟ ਲੱਗਣ ਕਰਕੇ ਲੋਕਾਂ ਦਾ ਜੀਊਣਾ ਮੁਹਾਲ ਹੋਇਆ ਪਿਆ ਹੈ। ਨੰਬਰਦਾਰ ਜਰਨੈਲ ਸਿੰਘ ਡੱਲਾ ਨੇ ਕਿਹਾ ਕਿ ਪਿੰਡਾਂ ਦੇ ਨੌਜਵਾਨ ਬਿਜਲੀ ਸਪਲਾਈ ਠੀਕ ਕਰਨ ਲਈ ਖੁਦ ਟਰਾਂਸਫਰਮਰਾਂ ‘ਤੇ ਚੜ੍ਹ ਕੇ ਆਪਣੀ ਜਾਣ ਨੂੰ ਖ਼ਤਰੇ ਵਿਚ ਨਾ ਰਹੇ ਹਨ ਪਰ ਪਾਵਰਕੌਮ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਜਦੋਂ ਆਵਾਜਾਈ ਰੁਕੀ ਤਾਂ ਥਾਣਾ ਭੋਗਪੁਰ ਦੇ ਮੁਖੀ ਇੰਸਪੈਕਟਰ ਸੁਖਜੀਤ ਸਿੰਘ ਦੀ ਅਗਵਾਈ ‘ਚ ਪੁਲੀਸ ਮੁਲਾਜ਼ਮਾਂ ਨੇ ਪਹੁੰਚ ਕੇ ਆਵਾਜਾਈ ਚਾਲੂ ਕਰਵਾਈ ਅਤੇ ਪਾਵਰਕੌਮ ਦੇ ਐਕਸੀਅਨ ਜਸਵੰਤ ਸਿੰਘ ਪਾਬਲਾ ਅਤੇ ਐੱਸਡੀਓ ਸਵਰਨ ਸਿੰਘ ਨਾਲ ਬਿਜਲੀ ਖਪਤਕਾਰਾਂ ਦੀ ਮੀਟਿੰਗ ਕਰਾਈ ਜਿਸ ਵਿੱਚ ਐਕਸੀਅਨ ਪਾਬਲਾ ਨੇ ਵਿਸ਼ਵਾਸ ਦਿਵਾਇਆ ਕਿ ਜਿੰਨਾ ਬਿਜਲੀ ਦੀ ਸਪਲਾਈ ਦਾ ਕੱਟ ਲੱਗਾ ਉਹ ਤਾਂ ਬਿਜਲੀ ਦੀ ਸਪਲਾਈ ਦਿੱਤੀ ਜਾਵੇਗੀ ਅਤੇ ਅੱਗੇ ਤੋਂ ਕਿਸੇ ਵੀ ਜਗ੍ਹਾ ਬਿਜਲੀ ਦੀ ਸਪਲਾਈ ਦਾ ਕੱਟ ਨਹੀਂ ਲੱਗੇਗਾ। ਉਨ੍ਹਾਂ ਮੌਕੇ ‘ਤੇ ਹੀ ਜੇਈ ਅਮਰਜੀਤ ਸਿੰਘ ਬਾਜਵਾ ਦੀ ਬਦਲੀ ਪਠਾਨਕੋਟ ਕਰ ਦਿੱਤੀ।

Advertisement
Tags :
ਕੱਟਾਂਕੌਮੀਧਰਨਾਪ੍ਰੇਸ਼ਾਨਬਿਜਲੀਮਾਰਗਲੋਕਾਂਵੱਲੋਂ