For the best experience, open
https://m.punjabitribuneonline.com
on your mobile browser.
Advertisement

ਗਲਤ ਢੰਗ ਨਾਲ ਹੋਈ ਵਾਰਡਬੰਦੀ ਖ਼ਿਲਾਫ਼ ਐੱਸਡੀਐੱਮ ਦਫ਼ਤਰ ਅੱਗੇ ਧਰਨਾ

06:42 AM Aug 23, 2024 IST
ਗਲਤ ਢੰਗ ਨਾਲ ਹੋਈ ਵਾਰਡਬੰਦੀ ਖ਼ਿਲਾਫ਼ ਐੱਸਡੀਐੱਮ ਦਫ਼ਤਰ ਅੱਗੇ ਧਰਨਾ
ਸੰਗਰੂਰ ’ਚ ਐੱਸਡੀਐੱਮ ਦਫ਼ਤਰ ਕੰਪਲੈਕਸ ਅੰਦਰ ਧਰਨੇ ’ਤੇ ਬੈਠੇ ਪਿੰਡ ਭਿੰਡਰਾਂ ਦੇ ਲੋਕ।
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 22 ਅਗਸਤ
ਪਿੰਡ ਭਿੰਡਰਾਂ ਵਿੱਚ ਗਲਤ ਢੰਗ ਨਾਲ ਹੋਈ ਵਾਰਡਬੰਦੀ ਤੋਂ ਖਫ਼ਾ ਪਿੰਡ ਦੇ ਲੋਕਾਂ ਵੱਲੋਂ ਇੱਥੇ ਐੱਸਡੀਐੱਮ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਪਿੰਡ ਵਿੱਚ ਹੋਈ ਵਾਰਡਬੰਦੀ ਤੁਰੰਤ ਰੱਦ ਕਰ ਕੇ ਸਹੀ ਢੰਗ ਨਾਲ ਵਾਰਡਬੰਦੀ ਕੀਤੀ ਜਾਵੇ।
ਟਰਾਲੀਆਂ ਭਰ ਕੇ ਪੁੱਜੇ ਪਿੰਡ ਭਿੰਡਰਾਂ ਦੇ ਲੋਕਾਂ ’ਚੋਂ ਮੋਹਤਬਰਾਂ ਬਲਜੀਤ ਸਿੰਘ, ਜਗਸੀਰ ਸਿੰਘ, ਸੁਖਵੀਰ ਸਿੰਘ, ਮਨਜੀਤ ਸਿੰਘ, ਗਮਦੂਰ, ਗੁਰਮੇਲ ਸਿੰਘ, ਨਿਰਭੈ ਸਿੰਘ, ਸੁਰਜੀਤ ਸਿੰਘ, ਪਰਮਜੀਤ ਸਿੰਘ ਆਦਿ ਨੇ ਕਿਹਾ ਕਿ ਪਿੰਡ ਭਿੰਡਰਾਂ ਵਿੱਚ ਵਾਰਡ ਨੰਬਰ 1 ਤੋਂ ਲੈ ਕੇ ਵਾਰਡ ਨੰਬਰ 9 ਤੱਕ ਸਾਰੇ ਵਾਰਡਾਂ ਦੀ ਵਾਰਡਬੰਦੀ ਕੀਤੀ ਗਈ ਹੈ। ਇਹ ਵਾਰਡਬੰਦੀ ਸਹੀ ਢੰਗ ਨਾਲ ਨਹੀਂ ਕੀਤੀ ਗਈ ਜਿਸ ਕਾਰਨ ਕਿਸੇ ਪਰਿਵਾਰ ਦੀ ਵੋਟ ਹੋਰ ਵਾਰਡ ਵਿੱਚ ਪਾ ਦਿੱਤੀ ਗਈ ਹੈ। ਗਲਤ ਢੰਗ ਨਾਲ ਹੋਈ ਵਾਰਡਬੰਦੀ ਕਾਰਨ ਸਮੁੱਚੇ ਪਿੰਡ ਵਿੱਚ ਵੋਟਾਂ ਦੀ ਉਥਲ ਪੁਥਲ ਹੋ ਗਈ ਹੈ ਜਿਸ ਕਾਰਨ ਵੋਟਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਜਿਸ ਤਰ੍ਹਾਂ ਵਾਰਡਬੰਦੀ ਕੀਤੀ ਹੋਈ ਸੀ, ਉਹ ਬਿਲਕੁਲ ਸਹੀ ਸੀ। ਪਿੰਡ ਦੇ ਲੋਕ ਚਾਹੁੰਦੇ ਹਨ ਕਿ ਜਿਵੇਂ ਪਹਿਲਾਂ ਵਾਰਡਬੰਦੀ ਕੀਤੀ ਹੋਈ ਸੀ, ਉਸ ਨੂੰ ਉਸੇ ਤਰਾਂ ਕਾਇਮ ਰੱਖਿਆ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪਿੰਡ ਭਿੰਡਰਾਂ ਵਿੱਚ ਵਾਰਡਬੰਦੀ ਤੁਰੰਤ ਦਰੁਸਤ ਕਰਵਾਈ ਜਾਵੇ ਅਤੇ ਵਾਰਡਬੰਦੀ ਪਿੰਡ ਵਿੱਚ ਅਨਾਊਂਸਮੈਂਟ ਕਰਵਾ ਕੇ ਕੀਤੀ ਜਾਵੇ।
ਇਸ ਮੌਕੇ ਜਸਵੀਰ ਸਿੰਘ, ਜਗਦੇਵ ਸਿੰਘ, ਸੁਖਵੀਰ ਸਿੰਘ, ਗੁਰਮੇਲ ਸਿੰਘ, ਸਰਵਨ ਸਿੰਘ, ਕਰਮਜੀਤ ਸਿੰਘ, ਗੁਰਜੰਟ ਸਿੰਘ, ਭਰਪੂਰ ਸਿੰਘ, ਨਛੱਤਰ ਸਿੰਘ ਤੋਂ ਇਲਾਵਾ ਵੱਡੀ ਤਾਦਾਦ ’ਚ ਪਿੰਡ ਦੀਆਂ ਔਰਤਾਂ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਪਿੰਡ ਵਾਸੀਆਂ ਵੱਲੋਂ ਬੀਡੀਪੀਓ ਦਫ਼ਤਰ ਪੁੱਜ ਕੇ ਰੋਸ ਜ਼ਾਹਿਰ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡ ਵਾਸੀਆਂ ਨੂੰ ਵਾਰਡਬੰਦ ਦਰੁਸਤ ਕਰਨ ਦਾ ਭਰੋਸਾ ਦਿਵਾਇਆ ਜਿਸ ਮਗਰੋਂ ਧਰਨਾ ਸਮਾਪਤ ਕੀਤਾ ਗਿਆ।

Advertisement

Advertisement
Advertisement
Author Image

sukhwinder singh

View all posts

Advertisement