ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅੱਧਾ ਦਰਜਨ ਪਿੰਡਾਂ ਦੇ ਵਾਸੀਆਂ ਵੱਲੋਂ ਫੈਕਟਰੀ ਅੱਗੇ ਧਰਨਾ

11:41 AM Oct 27, 2024 IST

ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 26 ਅਕਤੂਬਰ
ਸ਼ਾਹਕੋਟ ਦੇ ਚੜ੍ਹਦੇ ਪਾਸੇ ਵਸੇ ਪਿੰਡ ਕੰਨੀਆਂ ਕਲਾਂ ਵਿਚ ਉਸਾਰੀ ਜਾ ਰਹੀ ਪਲਾਸਟਿਕ ਫੈਕਟਰੀ ਦੇ ਵਾਤਾਵਰਨ ਪ੍ਰਦੂਸ਼ਿਤ ਹੋਣ ਦੇ ਖਦਸ਼ੇ ਨੂੰ ਦੇਖਦਿਆਂ ਨੂੰ ਇਲਾਕੇ ਦੇ ਪਿੰਡ ਕੰਨੀਆਂ ਕਲਾਂ, ਖੁਰਦ, ਨੰਗਲ ਅੰਬੀਆਂ, ਖੁਰਦ, ਕੋਟਲਾ ਸੂਰਜ ਮੱਲ੍ਹ,ਢੰਡੋਵਾਲ ਅਤੇ ਤਲਵੰਡੀ ਸੰਘੇੜਾ ਤੋਂ ਇਲਾਵਾ ਕਈ ਹੋਰ ਪਿੰਡਾਂ ਦੇ ਲੋਕਾਂ ਨੇ ਫੈਕਟਰੀ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਫੈਕਟਰੀ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿਤਾ। ਜ਼ਿਕਰਯੋਗ ਹੈ ਕਿ ਪਿੰਡ ਕੰਨੀਆਂ ਕਲਾਂ ਵਿਚ ਪਲਾਸਟਿਕ ਦੀਆਂ ਰੱਸੀਆਂ ਬਣਾਉਣ ਵਾਲੀ ਫੈਕਟਰੀ ਲਗਾਈ ਜਾ ਰਹੀ ਹੈ, ਜਿਸ ਦਾ ਨਿਰਮਾਣ ਕਾਰਜ ਲਗਪਗ ਮੁਕੰਮਲ ਹੋ ਚੁੱਕਿਆ ਹੈ। ਲੋਕਾਂ ਵੱਲੋਂ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਫੈਕਟਰੀ ਵਿੱਚੋ ਨਿਕਲਣ ਵਾਲੇ ਗੰਦੇ ਕੈਮੀਕਲ ਨੂੰ ਸਿੱਧਾ ਧਰਤੀ ਵਿਚ ਪਾਉਣ ਲਈ ਬੋਰ ਕੀਤੇ ਗਏ ਹਨ। ਕੰਨੀਆਂ ਖੁਰਦ ਦੇ ਸਰਪੰਚ ਗੁਰਦੇਵ ਸਿੰਘ ਅਤੇ ਨੰਗਲ ਅੰਬੀਆਂ ਖੁਰਦ ਦੇ ਸਰਪੰਚ ਸੁਖਦੇਵ ਸਿੰਘ ਸੁੱਖਾ ਨੇ ਫੈਕਟਰੀ ਵਾਲਿਆਂ ਵੱਲੋਂ ਕੀਤੇ ਗਏ ਉਹ ਚਾਰ ਬੋਰ ਦਿਖਾਏ ਜਿਨ੍ਹਾਂ ਨੂੰ ਫੈਕਟਰੀ ਦੇ ਕਰਿੰਦਿਆਂ ਨੇ ਗੱਤਿਆਂ ਨਾਲ ਢਕਿਆ ਹੋਇਆ ਸੀ। ਉਧਰ, ਕੰਪਨੀ ਦੇ ਇੰਜਨੀਅਰ ਪ੍ਰਮੋਦ ਮਿਸਰਾ ਨੇ ਇਸ ਸਭ ਕੁਝ ਲਈ ਠੇਕੇਦਾਰ ਨੂੰ ਜ਼ਿੰਮੇਵਾਰ ਦੱਸਦਿਆਂ ਕੋਈ ਤਸੱਲੀਬਖ਼ਸ਼ ਜਵਾਬ ਨਾ ਦਿਤਾ। ਕੌਮੀ ਇਨਸਾਫ ਮੋਰਚਾ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਨੇ ਕਿਹਾ ਕਿ ਪੰਚਾਇਤੀ ਐਕਟ ਅਨੁਸਾਰ ਕਿਸੇ ਬਾਹਰੀ ਵਿਅਕਤੀ ਵੱਲੋਂ ਪਿੰਡ ਵਿੱਚ ਨਿਰਮਾਣ ਕਾਰਜ ਕਰਨ ਲਈ ਪੰਚਾਇਤ ਦੀ ਸਹਿਮਤੀ ਲੈਣੀ ਜ਼ਰੂਰੀ ਹੈ। ਧਰਨੇ ਮਗਰੋਂ ਸਬੰਧਤ ਵਿਭਾਗ ਤੋਂ ਇਲਾਵਾ ਕਈ ਪ੍ਰਸ਼ਾਸਨਿਕ ਅਧਿਕਾਰੀ ਧਰਨੇ ਵਾਲੀ ਥਾਂ ’ਤੇ ਪੁੱਜੇ ਜਿਨ੍ਹਾਂ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਸਾਰੀ ਰਿਪੋਰਟ ਐੱਸਡੀਐੱਮ ਸ਼ਾਹਕੋਟ ਨੂੰ ਦੇਣ ਦਾ ਵਾਅਦਾ ਕੀਤਾ।

Advertisement

Advertisement