For the best experience, open
https://m.punjabitribuneonline.com
on your mobile browser.
Advertisement

ਜ਼ਮੀਨ ਨੂੰ ਬੰਜਰ ਹੋਣੋਂ ਬਚਾਉਣ ਲਈ ਨਹਿਰੀ ਵਿਭਾਗ ਦਫ਼ਤਰ ਅੱਗੇ ਧਰਨਾ

10:24 AM Apr 13, 2024 IST
ਜ਼ਮੀਨ ਨੂੰ ਬੰਜਰ ਹੋਣੋਂ ਬਚਾਉਣ ਲਈ ਨਹਿਰੀ ਵਿਭਾਗ ਦਫ਼ਤਰ ਅੱਗੇ ਧਰਨਾ
ਧਰਨੇ ਮੌਕੇ ਨਾਅਰੇਬਾਜ਼ੀ ਕਰਦੇ ਹੋਏ ਜਮਹੂਰੀ ਕਿਸਾਨ ਸਭਾ ਦੇ ਕਾਰਕੁਨ। -ਫੋਟੋ: ਵਿਸ਼ਾਲ ਕੁਮਾਰ
Advertisement

ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 12 ਅਪਰੈਲ
ਪੰਜਾਬ ਦੇ ਕਿਸਾਨਾਂ ਦੀ ਸਿਰਮੌਰ ਜਥੇਬੰਦੀ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਅਗਵਾਈ ਹੇਠ ਜ਼ਮੀਨ ਨੂੰ ਬੰਜਰ ਬਣਨ ਤੋਂ ਰੋਕਣ ਲਈ ਮਾਝੇ ਇਲਾਕੇ ਕੇ ਕਿਸਾਨਾਂ ਮਜ਼ਦੂਰਾਂ ਨੇ ਨਿਗਰਾਨ ਇੰਜਨੀਅਰ ਨਹਿਰੀ ਵਿਭਾਗ ਅੰਮ੍ਰਿਤਸਰ ਦੇ ਦਫ਼ਤਰ ਸਾਹਮਣੇ ਰੋਹ ਭਰਪੂਰ ਧਰਨਾ ਦਿੱਤਾ।
ਮੁਖਤਾਰ ਸਿੰਘ ਮੁਹਾਵਾ, ਹਰਜੀਤ ਸਿੰਘ ਕਾਹਲੋਂ, ਮਨਜੀਤ ਸਿੰਘ ਕੋਟ ਮੁਹੰਮਦ ਖਾਂ ਆਦਿ ਨੇ ਧਰਨੇ ਦੀ ਅਗਵਾਈ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ, ਸੂਬਾਈ ਮੀਤ ਪ੍ਰਧਾਨ ਰਤਨ ਸਿੰਘ ਰੰਧਾਵਾ ਨੇ ਕਿਹਾ ਕਿ ਟਿਊਬਵੈੱਲਾਂ ਰਾਹੀਂ ਧਰਤੀ ਹੇਠਲੇ ਪਾਣੀ ਨੂੰ ਕੱਢ ਕੇ ਖੇਤੀ ਲਈ ਵਰਤਣ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਹੇਠਾਂ ਜਾ ਚੁੱਕਾ ਹੈ ਅਤੇ ਪੰਜਾਬ ਦੇ ਕਈ ਬਲਾਕ ਡਾਰਕ ਜੋਨ ਐਲਾਨ ਦਿੱਤਾ ਹੈ ਅਤੇ ਇਸ ਦਾ ਇੱਕ-ਇੱਕ ਹੱਲ ਨਹਿਰੀ ਪਾਣੀ ਹੈ। ਆਗੂਆਂ ਨੇ ਮੰਗ ਕੀਤੀ ਕਿ ਨਹਿਰਾਂ, ਰਜਬਾਹਿਆਂ ਦੀ ਮੁਰੰਮਤ ਕਰਕੇ 100 ਪ੍ਰਤੀਸ਼ਤ ਰਕਬੇ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇ, ਅੱਪਰਬਾਰੀ ਦੁਆਬ ਨਹਿਰ ਦੀ ਸਮਰੱਥਾ 1200 ਕਿਊਸਿਕ ਤਕ ਵਧਾਈ ਜਾਵੇ, ਭੀਮਪੁਰ ਇਜੈਕਟਰ ਤੋਂ ਬਿਆਸ ਦਰਿਆ ਵਿੱਚ ਪਾਇਆ ਜਾ ਰਿਹਾ ਪਾਣੀ ਤੁਰੰਤ ਬੰਦ ਕੀਤਾ ਜਾਵੇ, ਦਰਿਆਈ ਪਾਣੀਆਂ ਦੀ ਵੰਡ ਰਿਪੇਰੀਅਨ ਸਿੱਧਾਂਤ ਨਾਲ ਕੀਤੀ ਜਾਵੇ, ਦਰਿਆਵਾਂ, ਨਹਿਰਾਂ ਵਿੱਚ ਪ੍ਰਦੂਸ਼ਿਤ ਪਾਣੀ ਪਾਉਣਾ ਤੁਰੰਤ ਬੰਦ ਕੀਤਾ ਜਾਵੇ, ਨਵੀਂਆਂ ਨਹਿਰਾਂ, ਰਜਬਾਹਿਆਂ, ਖ਼ਾਲਾਂ ਦੀ ਉਸਾਰੀ ਕੀਤੀ ਜਾਵੇ, ਕੱਕੜ ਰਾਣੀਆਂ ਤੋਂ ਰਾਵੀ ਦਰਿਆ ਵਿੱਚੋਂ ਅੰਮ੍ਰਿਤਸਰ ਨੂੰ ਨਹਿਰ ਕੱਢੀ ਜਾਵੇ, ਕਲਾਨੌਰ ਡਿਸਟਰੀਬਿਊਟਰੀ ਦੀ ਵਿਸ਼ੇਸ਼ ਸਫਾਈ ਕੀਤੀ ਜਾਵੇ, ਬੱਬੇਹਾਲੀ ਪ੍ਰਾਈਵੇਟ ਬਿਜਲੀ ਕੰਪਨੀ ਨਹਿਰੀ ਸ਼ਡਿਊਲ ਮੁਤਾਬਕ ਦਿੱਤਾ ਜਾਵੇ, ਬੰਦ ਪਏ ਰਜਬਾਹੇ ਡਿਆਲ ਭੜੰਗ, ਅਤੇ ਹੋਰ ਤੁਰੰਤ ਚਾਲੂ ਕੀਤੇ ਜਾਣ, ਖ਼ਾਰੇ ਮਾਝੇ ਦੇ ਨਹਿਰੀ ਪਾਣੀ ਦੀ ਸਪਲਾਈ 7.5 ਅਤੇ ਬਾਕੀ ਏਰੀਏ ਲਈ 6.5 ਕਿਊਸਿਕ ਪ੍ਰਤੀ ਹਜ਼ਾਰ ਏਕੜ ਰਕਬੇ ਲਈ ਕੀਤੀ ਜਾਵੇ, ਪਾਣੀ ਦੀ ਬਰਬਾਦੀ ਰੋਕਣ ਲਈ ਚੈੱਕ ਡੈਮ ਬਣਾਏ ਜਾਣ। ਇਸ ਮੌਕੇ ਸੁਖਵਿੰਦਰ ਸਿੰਘ ਲਹੌਰੀਮੱਲ, ਸਰਦੂਲ ਸਿੰਘ ਬਰੀਲਾ, ਵਿਰਸਾ ਸਿੰਘ ਟਪਿਆਲਾ, ਦਲਜੀਤ ਸਿੰਘ ਦਿਆਲਪੁਰਾ ਆਦਿ ਮੌਜੂਦ ਸਨ।

Advertisement

Advertisement
Author Image

joginder kumar

View all posts

Advertisement
Advertisement
×