ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਾਣੀ ਦੀ ਨਿਕਾਸੀ ਲਈ ਸਰਪੰਚ ਦੇ ਘਰ ਅੱਗੇ ਧਰਨਾ

09:31 AM Aug 05, 2024 IST
ਪਿੰਡ ਰਾਮ ਨਗਰ ਵਿਚ ਸਰਪੰਚ ਦੇ ਘਰ ਨੇੜੇ ਧਰਨਾ ਦਿੰਦੇ ਹੋਏ ਲੋਕ।

ਪਰਮਜੀਤ ਸਿੰਘ
ਫਾਜ਼ਿਲਕਾ, 4 ਅਗਸਤ
ਪਿੰਡ ਰਾਮ ਨਗਰ ’ਚ ਪਿਛਲੇ ਤਿੰਨ ਦਿਨਾਂ ਤੋਂ ਸਰਪੰਚ ਦੀ ਧੱਕੇਸ਼ਾਹੀ ਤੋਂ ਪ੍ਰੇਸ਼ਾਨ ਕੁਝ ਲੋਕ ਸੰਘਰਸ਼ ਕਰਨ ਲਈ ਮਜਬੂਰ ਹਨ। ਸੰਘਰਸ਼ਕਾਰੀਆਂ ਦੀ ਅਗਵਾਈ ਕਰ ਰਹੇ ਕਾਕਾ ਸਿੰਘ, ਰਾਜਾ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ’ਚ ਦਲਿਤ ਭਾਈਚਾਰੇ ਦੇ ਲੋਕਾਂ ਦੇ ਘਰਾਂ ਦਾ ਬਰਸਾਤੀ ਪਾਣੀ ਸਰਪੰਚ ਰਾਮ ਸਿੰਘ ਦੇ ਘਰ ਦੇ ਸਾਹਮਣੇ ਸਰਕਾਰੀ ਗਲੀ ‘ਚ ਛੱਪੜ ਨੂੰ ਜਾਂਦਾ ਸੀ। ਬੀਤੇ ਦਿਨੀਂ ਹੋਈ ਬਰਸਾਤ ਕਾਰਨ ਸਰਪੰਚ ਨੇ ਆਪਣੇ ਘਰ ਕੋਲ ਮਿੱਟੀ ਦਾ ਕਥਿਤ ਢੇਰ ਨਾਲ ਬੰਨ੍ਹ ਮਾਰ ਕੇ ਉਨ੍ਹਾਂ ਦਾ ਬਰਸਾਤੀ ਪਾਣੀ ਰੋਕ ਦਿੱਤਾ, ਜਿਸ ਕਾਰਨ ਬਰਸਾਤ ਦਾ ਪਾਣੀ ਲੋਕਾਂ ਦੇ ਘਰਾਂ ’ਚ ਜਮ੍ਹਾਂ ਹੋ ਗਿਆ ਹੈ। ਮਿੱਟੀ ਦੇ ਢੇਰ ਲਗਾਉਣ ਦਾ ਵਿਰੋਧ ਕਰਨ ’ਤੇ ਸਰਪੰਚ ਨੇ ਉਨ੍ਹਾਂ ਨਾਲ ਬੁਰਾ ਸਲੂਕ ਕੀਤਾ। ਉਨ੍ਹਾਂ ਪੁਲੀਸ ਤੇ ਪ੍ਰਸ਼ਾਸਨ ਕੋਲ ਵੀ ਪਹੁੰਚ ਕੀਤੀ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਇਸ ਤੋਂ ਨਾਰਾਜ਼ ਪਿੰਡ ਦੇ ਦਲਿਤ ਸਮਾਜ ਦੇ ਲੋਕਾਂ ਨੇ ਬੀਤੇ ਦਿਨ ਤੋਂ ਸਰਪੰਚ ਦੇ ਘਰ ਦੇ ਕੋਲ ਧਰਨਾ ਲਗਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਇਨਸਾਫ ਲੈਣ ਲਈ ਲੜੀਵਾਰ ਲਗਾਤਾਰ ਭੁੱਖ ਹੜਤਾਲ ਜਾਰੀ ਰੱਖਣਗੇ। ਪਿੰਡ ਦੇ ਸਰਪੰਚ ਰਾਮ ਸਿੰਘ ਨੇ ਕਿਹਾ ਕਿ ਉਨ੍ਹਾਂ ’ਤੇ ਲਾਏ ਗਏ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਉਸ ਨੇ ਇਨ੍ਹਾਂ ਪਰਿਵਾਰਾਂ ਦੀ ਪੱਕੀ ਗਲੀ ਬਣਵਾਈ ਹੈ ਅਤੇ ਉਨ੍ਹਾਂ ਆਪਣੇ ਘਰ ਉੱਚੇ ਕਰਕੇ ਸੜਕ ਨੂੰ ਤੋੜ ਦਿੱਤਾ ਹੈ। ਸਰਪੰਚ ਨੇ ਕਿਹਾ ਕਿ ਉਹ ਪਾਣੀ ਦੀ ਨਿਕਾਸ ਲਈ ਨਾਲੀਆਂ ਬਣਾਉਣ ਲਈ ਤਿਆਰ ਹਨ ਪਰੰਤੂ ਇਹ ਲੋਕ ਪ੍ਰਸ਼ਾਸਨ ਅਤੇ ਪੰਚਾਇਤ ਦੀ ਗੱਲ ਸੁਣ ਲਈ ਤਿਆਰ ਤੱਕ ਨਹੀਂ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਰਪੰਚੀ ਦੀ ਚੋਣ ਲੜਨ ਵਾਲਾ ਇਕ ਵਿਅਕਤੀ ਭੜਕਾ ਰਿਹਾ ਹੈ।

Advertisement

Advertisement
Advertisement