For the best experience, open
https://m.punjabitribuneonline.com
on your mobile browser.
Advertisement

ਇਸਤਰੀ ਅਕਾਲੀ ਦਲ ਵੱਲੋਂ ਪਾਵਰਕੌਮ ਦਫ਼ਤਰ ਅੱਗੇ ਧਰਨਾ

10:59 AM Apr 03, 2024 IST
ਇਸਤਰੀ ਅਕਾਲੀ ਦਲ ਵੱਲੋਂ ਪਾਵਰਕੌਮ ਦਫ਼ਤਰ ਅੱਗੇ ਧਰਨਾ
ਪਾਵਰਕੌਮ ਦਫ਼ਤਰ ਅੱਗੇ ਸਰਕਾਰ ਦਾ ਪੁਤਲਾ ਫੂਕਦੇ ਹੋਏ ਇਸਤਰੀ ਅਕਾਲੀ ਦਲ ਦੇ ਕਾਰਕੁਨ।
Advertisement

ਲਖਵਿੰਦਰ ਸਿੰਘ
ਮਲੋਟ, 2 ਅਪਰੈਲ
ਗਰੀਬ ਲੋਕਾਂ ਨੂੰ ਵੱਧ ਆ ਰਹੇ ਬਿਜਲੀ ਦੇ ਬਿੱਲਾਂ ਅਤੇ ਉਨ੍ਹਾਂ ਦੇ ਘਰਾਂ ’ਚੋਂ ਬਿਜਲੀ ਮੀਟਰ ਪੁੱਟਣ ਖਿਲਾਫ ਇਸਤਰੀ ਅਕਾਲੀ ਦਲ ਵੱਲੋਂ ਅੱਜ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਐਕਸੀਅਨ ਦਫ਼ਤਰ ਮਲੋਟ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਬੀਬੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਖਾਸ ਕਰਕੇ ਗਰੀਬ ਘਰਾਂ ਵਿੱਚ ਜਿਨ੍ਹਾਂ ਨੂੰ 400 ਯੂਨਿਟ ਬਿਜਲੀ ਮੁਆਫ਼ ਹੋਣ ’ਤੇ ਕਦੇ ਬਿੱਲ ਨਹੀਂ ਆਇਆ ਸੀ ਪਰ ਹੁਣ 600 ਯੂਨਿਟ ਬਿਜਲੀ ਮੁਆਫ਼ ਹੋਣ ’ਤੇ 10 ਹਜ਼ਾਰ ਤੋਂ ਲੈ ਕੇ ਲੱਖ-ਲੱਖ ਰੁਪਏ ਤੱਕ ਬਿਜਲੀ ਦੇ ਬਿੱਲ ਆ ਰਹੇ ਹਨ ਅਤੇ ਬਿਜਲੀ ਵਿਭਾਗ ਵੱਲੋਂ ਉਨ੍ਹਾਂ ਦੇ ਮੀਟਰ ਪੁੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਗਰੀਬ ਲੋਕਾਂ ਦੇ ਬਿੱਲ ਤੁਰੰਤ ਮੁਆਫ ਕੀਤੇ ਜਾਣ ਅਤੇ ਪੁੱਟੇ ਗਏ ਮੀਟਰ ਵਾਪਸ ਲਗਾਏ ਜਾਣ ਅਤੇ ਨਾਲ ਹੀ ਇਸ ਗੱਲ ਦੀ ਜਾਂਚ ਕੀਤੀ ਜਾਵੇ ਕਿ ਇਨ੍ਹਾਂ ਨੂੰ ਇੰਨੇ ਬਿੱਲ ਕਿਉਂ ਭੇਜੇ ਜਾ ਰਹੇ ਹਨ।
ਇਸ ਮੌਕੇ ਬੀਬੀਆਂ ਨੇ ਮੁੱਖ ਸੜਕ ’ਤੇ ਹੀ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ। ਹਰਗੋਬਿੰਦ ਕੌਰ ਦੀ ਅਗਵਾਈ ਹੇਠ ਇਸਤਰੀ ਅਕਾਲੀ ਦਲ ਦੀਆਂ ਔਰਤ ਆਗੂਆਂ ਨੇ ਪਾਵਰਕੌਮ ਦੇ ਐਕਸੀਅਨ ਪਰਮਪਾਲ ਸਿੰਘ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ। ਵਫ਼ਦ ਨੇ ਉਨ੍ਹਾਂ ਰਾਹੀਂ ਇਕ ਮੰਗ ਪੱਤਰ ਅਬੋਹਰ ਦੇ ਐਕਸੀਅਨ ਨੂੰ ਵੀ ਭੇਜਿਆ। ਇਸ ਮੌਕੇ ਇਸਤਰੀ ਅਕਾਲੀ ਦਲ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨ ਜਸਵਿੰਦਰ ਕੌਰ ਬੱਬੂ ਦੋਦਾ , ਜ਼ਿਲਾ ਬਠਿੰਡਾ ਦੀ ਪ੍ਰਧਾਨ ਚਰਨਜੀਤ ਕੌਰ, ਹਲਕਾ ਮਲੋਟ ਦੀ ਪ੍ਰਧਾਨ ਕਿਰਨਪਾਲ ਕੌਰ ਮਹਾਂਬੱਧਰ, ਸ਼ਹਿਰੀ ਪ੍ਰਧਾਨ ਮਨਜਿੰਦਰ ਸਿੰਘ ਬਿੱਟੂ, ਮਨਜੀਤ ਕੌਰ ਲੰਬੀ ਬਲਾਕ ਪ੍ਰਧਾਨ ਲੰਬੀ, ਸੀਮਾ ਕੱਕੜ ਤੇ ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×