ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਨਰੇਗਾ ਮਜ਼ਦੂਰਾਂ ਵੱਲੋਂ ਵਿਧਾਇਕ ਦੇ ਦਫ਼ਤਰ ਅੱਗੇ ਧਰਨਾ

10:33 AM Aug 31, 2024 IST
ਨਾਭਾ ਸਰਕੂਲਰ ਰੋਡ ਨੂੰ ਜਾਮ ਕਰ ਕੇ ਮੁਜ਼ਾਹਰਾ ਕਰਦੇ ਹੋਏ ਕਿਸਾਨ ਅਤੇ ਮਜ਼ਦੂਰ।

ਜੈਸਮੀਨ ਭਾਰਦਵਾਜ
ਨਾਭਾ, 30 ਅਗਸਤ
ਨਾਭਾ ਬੀਡੀਪੀਓ ਦਫਤਰ ਵਿੱਚ ਇੱਕ ਮਹੀਨੇ ਤੋਂ ਚੱਲਦੇ ਲਗਾਤਾਰ ਧਰਨੇ ਦੇ ਬਾਵਜੂਦ ਕਥਿਤ ਕੋਈ ਸੁਣਵਾਈ ਨਾ ਹੋਣ ’ਤੇ ਅੱਜ ਮਨਰੇਗਾ ਮਜ਼ਦੂਰਾਂ ਨੇ ਨਾਭਾ ਸਰਕੂਲਰ ਰੋਡ ’ਤੇ ਵਿਧਾਇਕ ਦੇ ਦਫਤਰ ਦੇ ਬਾਹਰ ਦੋ ਘੰਟੇ ਦਾ ਸੰਕੇਤਕ ਜਾਮ ਲਗਾਇਆ। ਇਸ ਵਿਰੋਧ ਪ੍ਰਦਰਸ਼ਨ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਅਤੇ ਖੇਤੀਬਾੜੀ ਤੇ ਕਿਸਾਨ ਵਿਕਾਸ ਫ਼ਰੰਟ ਦੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ। ਮਨਰੇਗਾ ਐਕਟ ਦੀ ਕਈ ਸੈਕਸ਼ਨ ਅਤੇ ਮਨਰੇਗਾ ਕਮਿਸ਼ਨਰ ਦੇ ਵੱਖ-ਵੱਖ ਹੁਕਮਾਂ ਨੂੰ ਲਾਗੂ ਕਰਾਉਣ ਦੀ ਮੰਗ ਕਰਦੇ ਹੋਏ ਕਈ ਮਹੀਨਿਆਂ ਤੋਂ ਲੰਬਿਤ ਅਰਜ਼ੀਆਂ ’ਤੇ ਕਥਿਤ ਕੋਈ ਕਾਰਵਾਈ ਨਾ ਹੋਣ ’ਤੇ 31 ਜੁਲਾਈ ਤੋਂ ਡੇਮੋਕ੍ਰੈਟਿਕ ਮਨਰੇਗਾ ਫ਼ਰੰਟ ਦੀ ਅਗਵਾਈ ’ਚ ਪੇਂਡੂ ਮਜ਼ਦੂਰ ਲਗਾਤਾਰ ਧਰਨੇ ’ਤੇ ਹਨ। ਫ਼ਰੰਟ ਦੇ ਸੂਬਾ ਪ੍ਰਧਾਨ ਰਾਜਕੁਮਾਰ ਨੇ ਦੱਸਿਆ ਕਿ ਐਕਟ ਦੇ ਸੈਕਸ਼ਨ-23 ਮੁਤਾਬਕ ਮਨਰੇਗਾ ਤਹਿਤ ਅਰਜ਼ੀਆਂ ਦਾ ਨਿਪਟਾਰਾ ਇੱਕ ਹਫਤੇ ’ਚ ਨਾ ਕਰਨ ’ਤੇ ਬੀਡੀਪੀਓ ਖ਼ਿਲਾਫ਼ ਸੈਕਸ਼ਨ-25 ਤਹਿਤ ਕਾਰਵਾਈ ਲਿਖੀ ਹੋਈ ਹੈ, ਇਥੇ ਤਾਂ ਕਈ ਮਹੀਨਿਆਂ ਬਾਅਦ ਵੀ ਕਿਸੇ ਅਰਜ਼ੀ ਦਾ ਕਾਨੂੰਨ ਮੁਤਾਬਕ ਨਿਪਟਾਰਾ ਨਹੀਂ ਹੋਇਆ। ਅੱਜ ਧਰਨੇ ਵਿੱਚ ਕਿਸਾਨ ਆਗੂ ਗੁਰਚਰਨ ਸਿੰਘ ਘਨੁੜਕੀ ਅਤੇ ਗੁਰਦਿਆਲ ਸਿੰਘ ਅੱਚਲ ਨੇ ਵੀ ਸੰਬੋਧਨ ਕੀਤਾ।
ਜ਼ਿਕਰਯੋਗ ਹੈ ਕਿ ਨਾਭਾ ਐੱਸਡੀਐੱਮ ਨੇ ਵੱਡੇ ਮੁਜ਼ਾਹਰੇ ਦੇਖਦੇ ਹੋਏ 20 ਅਗਸਤ ਨੂੰ ਨਾਭਾ ਬੀਡੀਪੀਓ ਨੂੰ ਰਿਪੋਰਟ ਪੇਸ਼ ਕਰਨ ਨੂੰ ਕਿਹਾ ਸੀ ਪਰ ਫ਼ਰੰਟ ਦੇ ਆਗੂਆਂ ਮੁਤਾਬਕ ਨਾਭਾ ਬੀਡੀਪੀਓ ਨੇ ਨੋਟਿਸ ਦਾ ਵੀ ਜਵਾਬ ਦੇਣ ਦੀ ਥਾਂ ਏਡੀਸੀ ਦਫ਼ਤਰ ਰਾਹੀਂ ਪੁਲੀਸ ਦਾ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਨਾਭਾ ਤਹਿਸੀਲਦਾਰ ਸ਼ੀਸ਼ਪਾਲ ਸਿੰਗਲਾ ਅੱਜ ਮੌਕੇ ’ਤੇ ਪਹੁੰਚੇ ਪਰ ਮਜ਼ਦੂਰ ਆਗੂਆਂ ਨੇ ਕੋਈ ਮੰਗ ਪੱਤਰ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਹ ਮੰਗਾਂ ਕਈ ਵਾਰੀ ਦਰਜ ਕਰਵਾ ਚੁੱਕੇ ਹਨ। ਮਜ਼ਦੂਰਾਂ ਨੇ ਜਾਮ ’ਚ ਫਸੇ ਲੋਕਾਂ ਨੂੰ ਹੱਥ ਪਰਚੇ ਵੰਡ ਕੇ ਸਹਿਯੋਗ ਦੀ ਅਪੀਲ ਕੀਤੀ ਤੇ ਪ੍ਰਸ਼ਾਸਨ ਨੂੰ ਮੰਗਾਂ ਨਾ ਮੰਨਣ ’ਤੇ ਸੰਘਰਸ਼ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ। ਦੂਜੇ ਪਾਸੇ ਸੰਪਰਕ ਕਰਨ ’ਤੇ ਨਾਭਾ ਬੀਡੀਪੀਓ ਬਲਜੀਤ ਕੌਰ ਨੇ ਕਿਹਾ ਕਿ ਐੱਸਡੀਐੱਮ ਨਾਭਾ ਦਾ ਨੋਟਿਸ ਉਨ੍ਹਾਂ ਨੂੰ ਅੱਜ ਹੀ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਤਬਦੀਲ ਹੋਕੇ ਨਵੇਂ ਆਏਏਪੀਓ ਨੂੰ ਕਾਨੂੰਨ ਮੁਤਾਬਕ ਅਰਜ਼ੀਆਂ ਦੇ ਨਿਪਟਾਰੇ ਦੇ ਹੁਕਮ ਵੀ ਦੇ ਦਿੱਤੇ ਗਏ ਹਨ।

Advertisement

Advertisement