For the best experience, open
https://m.punjabitribuneonline.com
on your mobile browser.
Advertisement

ਪੁਲੀਸ ਵੱਲੋਂ ਕਾਰਵਾਈ ਨਾ ਕਰਨ ’ਤੇ ਡੀਐੱਸਪੀ ਦਫ਼ਤਰ ਅੱਗੇ ਧਰਨਾ

07:10 AM Sep 13, 2024 IST
ਪੁਲੀਸ ਵੱਲੋਂ ਕਾਰਵਾਈ ਨਾ ਕਰਨ ’ਤੇ ਡੀਐੱਸਪੀ ਦਫ਼ਤਰ ਅੱਗੇ ਧਰਨਾ
ਪੁਲੀਸ ਅਧਿਕਾਰੀ ਨੂੰ ਮੰਗ ਪੱਤਰ ਸੌਂਪਦੇ ਹੋਏ ਲੋਕ।
Advertisement

ਗੁਰਨਾਮ ਸਿੰਘ ਚੌਹਾਨ
ਪਾਤੜਾਂ, 12 ਸਤੰਬਰ
ਪਿੰਡ ਬਕਰਾਹਾ ਦੀ ਸਰਪੰਚ ਦੇ ਪਤੀ ਸੁਖਵਿੰਦਰ ਸਿੰਘ ’ਤੇ ਪਿੰਡ ਦੇ ਹੀ ਸਾਬਕਾ ਸਰਪੰਚ ਵੱਲੋਂ ਕੀਤੇ ਗਏ ਕਥਿਤ ਹਮਲੇ ਅਤੇ ਜਾਤੀ ਸੂਚਕ ਸ਼ਬਦ ਵਰਤੇ ਜਾਣ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਸ਼ਿਕਾਇਤ ਦੇ ਬਾਵਜੂਦ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਡੀਐੱਸਪੀ ਦਫ਼ਤਰ ਪਾਤੜਾਂ ਸਾਹਮਣੇ ਧਰਨਾ ਦਿੱਤਾ ਗਿਆ। ਲੋਕਾਂ ਨੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਡੀਐੱਸਪੀ ਪਾਤੜਾਂ ਦੇ ਨਾਮ ਮੰਗ ਪੱਤਰ ਸਿਟੀ ਪੁਲੀਸ ਚੌਕੀ ਪਾਤੜਾਂ ਦੇ ਇੰਚਾਰਜ ਕਰਨੈਲ ਸਿੰਘ ਨੇ ਹਾਸਲ ਕਰਕੇ ਹਰ ਸੰਭਵ ਕਾਰਵਾਈ ਦਾ ਭਰੋਸਾ ਦਿੱਤਾ।
ਜਬਰ-ਜ਼ੁਲਮ ਵਿਰੋਧੀ ਫਰੰਟ ਦੇ ਪ੍ਰਧਾਨ ਰਾਜ ਸਿੰਘ ਟੋਡਰਵਾਲ, ਮਨਰੇਗਾ ਵਰਕਰ ਫਰੰਟ ਦੇ ਪ੍ਰਧਾਨ ਰੇਸ਼ਮ ਸਿੰਘ ਕਾਹਲੋਂ ਸਾਬਕਾ ਸਰਪੰਚ ਪਲਵਿੰਦਰ ਕੌਰ ਹਰਿਆਊ ਅਤੇ ਅਕਾਲੀ ਆਗੂ ਡਾ. ਬਹਾਦਰ ਸਿੰਘ ਘੱਗਾ ਨੇ ਕਿਹਾ ਕਿ ਕਰੀਬ ਡੇਢ ਮਹੀਨੇ ਦਾ ਸਮਾਂ ਹੋ ਗਿਆ ਹੈ ਪਿੰਡ ਬਕਰਾਹਾ ਦੇ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਿਤ ਸੁਖਵਿੰਦਰ ਸਿੰਘ ਦੀ ਪਿੰਡ ਦੇ ਇਕ ਸਾਬਕਾ ਸਰਪੰਚ ਨੇ ਘਰ ਆ ਕੇ ਨਾ ਸਿਰਫ ਕੁੱਟਮਾਰ ਕੀਤੀ ਸਗੋਂ ਜਾਤੀ ਸੂਚਕ ਸ਼ਬਦ ਵੀ ਬੋਲੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸ਼ਿਕਾਇਤ ’ਤੇ ਪੁਲੀਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ, ਸਗੋਂ ਪੀੜਤ ਸੁਖਵਿੰਦਰ ਸਿੰਘ ਨੂੰ ਪ੍ਰਸ਼ਾਸਨ ਦੀ ਸ਼ਹਿ ’ਤੇ ਡਰਾਇਆ ਧਮਕਾਇਆ ਜਾ ਰਿਹਾ ਹੈ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਰਾਜਨੀਤਿਕ ਤੌਰ ’ਤੇ ਹੋ ਰਹੇ ਇਸ ਧੱਕੇ ਨੂੰ ਕਿਸੇ ਵੀ ਕੀਮਤ ਉੱਤੇ ਸਹਿਣ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਕਰਮਜੀਤ ਸਿੰਘ ਮਲਵੱਟੀ, ਮਨਰੇਗਾ ਵਰਕਰ ਆਗੂ ਅਜੈਬ ਸਿੰਘ ਬਠੋਈ, ਸਰਪੰਚ ਰਮੇਸ਼ ਕੁਮਾਰ ਨਾਈ ਵਾਲਾ, ਕਸ਼ਮੀਰ ਸਿੰਘ ਅਤਾਲਾਂ, ਅਜੈਬ ਸਿੰਘ ਹਰਿਆਊ, ਗਗਨਦੀਪ ਸਿੰਘ, ਜਤਿੰਦਰ ਬੁਜਰਕ, ਖੁਸ਼ੀ ਸ਼ੇਰਗੜ੍ਹ, ਮਨਪ੍ਰੀਤ ਹਮਝੇੜੀ, ਜੱਗੀ ਸਿੰਘ ਪ੍ਰਧਾਨ, ਨਾਰੰਗ ਸਿੰਘ, ਲਾਭ ਸਿੰਘ, ਬਲਵਿੰਦਰ ਸਿੰਘ, ਮਨਜੀਤ ਕੌਰ ਸਰਪੰਚ, ਸ਼ੇਰ ਸਿੰਘ, ਗੁਰਬਖਸ਼ ਸਿੰਘ ਬਿਠੋਈ ਅਤੇ ਭੀਮ ਸਿੰਘ ਥੂਹੀ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement