ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਿਸਾਨ ਜਥੇਬੰਦੀ ਵੱਲੋਂ ਚੋਟੀਆਂ ਚੌਕੀ ਅੱਗੇ ਧਰਨਾ

07:02 AM Apr 26, 2024 IST
ਚੋਟੀਆਂ ਚੌਕੀ ਅੱਗੇ ਧਰਨਾ ਦਿੰਦੇ ਹੋਏ ਬੀਕੇਯੂ ਆਜ਼ਾਦ ਦੇ ਵਰਕਰ।

ਪੱਤਰ ਪ੍ਰੇਰਕ
ਲਹਿਰਾਗਾਗਾ, 25 ਅਪਰੈਲ
ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਬਲਾਕ ਲਹਿਰਾਗਾਗਾ-ਮੂਨਕ ਵੱਲੋਂ ਜਥੇਬੰਦੀ ਦੇ ਬਲਾਕ ਪ੍ਰਧਾਨ ਲੀਲਾ ਸਿੰਘ ਚੋਟੀਆਂ ਨੂੰ ਪੁਲੀਸ ਅਧਿਕਾਰੀ ਵੱਲੋਂ ਕਥਿਤ ਅਪਸ਼ਬਦ ਬੋਲਣ ਖ਼ਿਲਾਫ਼ ਸਦਰ ਥਾਣੇ ਦੀ ਜੈਲ ਪੋਸਟ ਚੋਟੀਆਂ ਚੌਕੀ ਅੱਗੇ ਧਰਨਾ ਦਿੱਤਾ ਗਿਆ।
ਚੌਕੀ ਇੰਚਾਰਜ ਵੱਲੋਂ ਮਹਿਸੂਸ ਕਰਨ ’ਤੇ ਕਿਸਾਨਾਂ ਨੇ ਧਰਨਾ ਖ਼ਤਮ ਕਰ ਦਿੱਤਾ। ਆਗੂਆਂ ਦੱਸਿਆ ਕਿ 20 ਅਪਰੈਡ ਨੂੰ ਪਿੰਡ ਕੜੈਲ ਤੇ ਚੂਲੜ ਕਲਾਂ ਦੇ ਕਿਸਾਨਾਂ ਦਾ ਕੋਈ ਝਗੜਾ ਹੋ ਗਿਆ ਸੀ ਜਿਸ ਦਾ ਸਮਝੌਤਾ ਕਰਾਉਣ ਲਈ ਲਹਿਰਾਗਾਗਾ ਬਲਾਕ ਦੇ ਪ੍ਰਧਾਨ ਲੀਲਾ ਸਿੰਘ ਚੋਟੀਆਂ ਪੁਲੀਸ ਚੌਕੀ ਪਹੁੰਚੇ ਪਰ ਉੱਥੇ ਦੇ ਚੌਕੀ ਇੰਚਾਰਜ ਐੱਸਆਈ ਹਰਵਿੰਦਰ ਸਿੰਘ ਨੇ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਅਪਸ਼ਬਦ ਕਹੇ। ਇਸ ਮਸਲੇ ਨੂੰ ਲੈ ਕੇ ਬੀਕੇਯੂ ਆਜ਼ਾਦ ਨੇ ਧਰਨਾ ਲਗਾਇਆ ਪਰ ਚੌਕੀ ਇੰਚਾਰਜ ਦੇ ਧਰਨੇ ਵਿੱਚ ਆ ਕੇ ਭਵਿੱਖ ਵਿੱਚ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮਗਰੋਂ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ। ਧਰਨੇ ਵਿੱਚ ਬਲਾਕ ਟੀਮ ਲੀਲਾ ਚੋਟੀਆਂ, ਮੱਖਣ ਪਾਪੜਾ, ਬਲਜੀਤ ਗੋਬਿੰਦਗੜ੍ਹ, ਬਲਜੀਤ ਬੱਲਰਾ, ਬੱਬੂ ਮੂਨਕ, ਬੀਰਬਲ ਹਮੀਰਗੜ੍ਹ ਕੁਲਦੀਪ ਚੂਲੜ, ਕਰਨੈਲ ਕੌਰ ਹਰਿਆਊ ਕਰਮਜੀਤ ਕੌਰ ਪਸੋਰ ਆਦਿ ਹਾਜ਼ਰ ਸਨ।

Advertisement

Advertisement
Advertisement