For the best experience, open
https://m.punjabitribuneonline.com
on your mobile browser.
Advertisement

ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਲਈ ਧਰਨਾ

07:18 AM Apr 18, 2024 IST
ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਲਈ ਧਰਨਾ
ਥਾਣੇ ਅੱਗੇ ਧਰਨਾ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰ। ਫੋਟੋ: ਜੈਦਕਾ
Advertisement

ਪੱਤਰ ਪ੍ਰੇਰਕ
ਅਮਰਗੜ੍ਹ, 17 ਅਪਰੈਲ
ਪਿੰਡ ਰੁੜਕੀ ਖੁਰਦ ਦੇ ਪਰਿਵਾਰ ਵੱਲੋਂ ਕੇਸ ਦਰਜ ਨਾ ਕਰਨ ’ਤੇ ਥਾਣੇ ਅੱਗੇ ਧਰਨਾ ਲਾ ਕੇ ਪਿੱਟ ਸਿਆਪਾ ਕੀਤਾ ਗਿਆ। ਕ੍ਰਿਸ਼ਨਾ ਦੇਵੀ ਨੇ ਦੱਸਿਆ ਕਿ ਉਸ ਦਾ ਲੜਕਾ ਕ੍ਰਿਸ਼ਨ ਲਾਲ ਉੱਰਫ ਸੋਨੀ ਖੇਤਾਂ ਵਿੱਚ ਦਵਾਈ ਛਿੜਕ ਰਿਹਾ ਸੀ ਜਦੋਂ ਉਹ ਸ਼ਾਮ ਤੱਕ ਘਰ ਨਾ ਆਇਆ ਤਾਂ ਉਨ੍ਹਾਂ ਨੇ ਖੇਤ ਜਾ ਕੇ ਵੇਖਿਆ ਤਾਂ ਉਨ੍ਹਾਂ ਦਾ ਲੜਕਾ ਡਿੱਗਿਆ ਪਿਆ ਸੀ ਤੇ ਉਸਦੇ ਮੂੰਹ ਵਿੱਚ ਝੱਗ ਆ ਰਹੀ ਸੀ। ਉਸ ਨੇ ਦੋਸ਼ ਲਗਾਇਆ ਕਿ ਕੁਝ ਵਿਅਕਤੀ ਪਹਿਲਾਂ ਹੀ ਉਸ ਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਆ ਰਹੇ ਹਨ। ਉਸ ਦੇ ਬੇਟੇ ਦੀ ਮੌਤ ਅਚਾਨਕ ਨਹੀਂ ਸਗੋਂ ਧੱਕੇ ਨਾਲ ਦਵਾਈ ਪਿਲਾਉਣ ਕਾਰਨ ਹੋਈ ਹੈ। ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਇਸ ਮੌਕੇ ਮ੍ਰਿਤਕ ਕ੍ਰਿਸ਼ਨ ਲਾਲ ਉਰਫ਼ ਸੋਨੀ ਦੀ ਪਤਨੀ ਗਗਨਦੀਪ ਕੌਰ, ਭੈਣ ਪ੍ਰੋ. ਸੁਨੀਤਾ ਰਾਣੀ, ਸਾਜਨ ਪ੍ਰੀਤ ਸਿੰਘ ਤੇ ਰਾਜਨ ਕੁਮਾਰ ਆਦਿ ਨੇ ਧਰਨਾ ਲਾ ਕੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਸਬੰਧੀ ਥਾਣਾ ਮੁੱਖੀ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਜੋ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisement

Advertisement
Author Image

sukhwinder singh

View all posts

Advertisement
Advertisement
×