ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੜਕ ਹਾਦਸੇ ਲਈ ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਕਾਰਵਾਈ ਲਈ ਧਰਨਾ

06:42 AM Apr 19, 2024 IST
ਲਾਸ਼ ਸੜਕ ’ਤੇ ਰੱਖ ਕੇ ਧਰਨਾ ਦਿੰਦੇ ਹੋਏ ਵਾਰਸ।

ਗੁਰਨਾਮ ਸਿੰਘ ਚੌਹਾਨ
ਪਾਤੜਾਂ, 18 ਅਪਰੈਲ
ਪਿੰਡ ਸ਼ੁਤਰਾਣਾ ਵਿੱਚ ਲੰਘੀ ਰਾਤ ਟਰਾਲੇ ਦੀ ਲਪੇਟ ਵਿੱਚ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਤੇ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ ਸੀ। ਪੁਲੀਸ ਵੱਲੋਂ ਟਰਾਲੇ ਦਾ ਡਰਾਈਵਰ ਕਥਿਤ ਤੌਰ ’ਤੇ ਛੱਡ ਦੇਣ ਦੇ ਰੋਸ ਵਜੋਂ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਲਾਸ਼ ਸੜਕ ’ਤੇ ਰੱਖ ਕੇ ਧਰਨਾ ਦਿੱਤਾ।
ਮ੍ਰਿਤਕ ਸ਼ਿੰਦਾ ਰਾਮ ਦੇ ਸਹੁਰੇ ਰਾਮ ਲਾਲ ਨੇ ਦੱਸਿਆ ਕਿ ਉਸ ਦੇ ਜਵਾਈ ਕੋਲ ਦੋ ਲੜਕੀਆਂ‌ ਹਨ। ਉਹ ਦਿਹਾੜੀ ਕਰਕੇ ਪਰਿਵਾਰ ਪਾਲ ਰਿਹਾ ਸੀ ਪਰ ਲੰਘੀ ਰਾਤ ਬੱਜਰੀ ਦੀਆਂ ਸਲੈਬਾਂ ਨਾਲ ਓਵਰਲੋਡ ਟਰੱਕ ਦੇ ਡਰਾਈਵਰ ਨੇ ਉਸ ਦੇ ਜਵਾਈ ਉੱਪਰ ਟਰੱਕ ਚੜ੍ਹਾ ਦਿੱਤਾ ਜਿਸ ਕਾਰਨ ਉਸ ਦੇ ਜਵਾਈ ਦੀ ਮੌਤ ਹੋ ਗਈ ਜਦੋਂ ਕਿ ਕੁਲਦੀਪ ਰਾਮ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਦਾਖਲ ‌ਹੈ। ਪੋਸਟ ਮਾਰਟਮ ਕਰਵਾ ਕੇ ਜਦੋਂ ਉਹ ਆਏ ਤਾਂ ਪਤਾ ਲੱਗਾ ਕਿ ਪੁਲੀਸ ਨੇ ਟਰੱਕ ਡਰਾਈਵਰ ਨੂੰ ਰਾਤ ਹੀ ਛੱਡ ਦਿੱਤਾ ਸੀ। ਪੁਲੀਸ ਦੀ ਇਸ ਕਾਰਵਾਈ ਤੋਂ ਦੁਖੀ ਹੋ ਕੇ ਉਨ੍ਹਾਂ ਨੂੰ ਧਰਨਾ ਲਾਉਣਾ ਪਿਆ ਹੈ। ਉਨ੍ਹਾਂ ਕਿਹਾ ਹੈ ਕਿ ਜਦੋਂ ਤੱਕ ਪੁਲੀਸ ਕਾਰਵਾਈ ਨਹੀਂ ਕਰਦੀ ਧਰਨਾ ਜਾਰੀ ਰਹੇਗਾ। ਧਰਨੇ ਵਿੱਚ ਪਹੁੰਚੇ ਹਲਕਾ ਵਿਧਾਇਕ ਦੇ ਲੜਕੇ ਹਰਜੀਤ ਸਿੰਘ ਅਤੇ ਹਲਕਾ ਪ੍ਰਧਾਨ ਬੂਟਾ ਸਿੰਘ ਨੇ ਪਰਿਵਾਰ ਨਾਲ ਗੱਲਬਾਤ ਕਰ ਕੇ ਪੁਲੀਸ ਕਾਰਵਾਈ ਕਰਵਾਉਣ ਦਾ ਭਰੋਸਾ ਦੇ ਕੇ ਧਰਨਾ ਖ਼ਤਮ ਕਰਵਾ ਦਿੱਤਾ ਹੈ।
ਇਸੇ ਦੌਰਾਨ ਥਾਣਾ ਮੁਖੀ ਸ਼ੁਤਰਾਣਾ ਪਰਸ਼ੋਤਮ ਕੁਮਾਰ ਸ਼ਰਮਾ ਨੇ ਡਰਾਈਵਰ ਨੂੰ ਛੱਡ ਦੇਣ ਵਾਲੇ ਗੱਲ ਦਾ ਖੰਡਨ ਕਰਦਿਆਂ ਕਿਹਾ ਕਿ ਜਦੋਂ ਪੁਲੀਸ ਪਾਰਟੀ ਘਟਨਾ ਵਾਲੀ ਥਾਂ ’ਤੇ ਪਹੁੰਚੀ ਸੀ, ਉਸ ਤੋਂ ਪਹਿਲਾਂ ਹੀ ਡਰਾਈਵਰ ਗੱਡੀ ਛੱਡ ਕੇ ਫਰਾਰ ਹੋ ਚੁੱਕਿਆ ਸੀ। ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਨੰਬਰ ਦੇ ਆਧਾਰ ’ਤੇ ਐਫ਼ਆਈਆਰ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਉਨ੍ਹਾਂ ਕਿਹਾ ਛੇਤੀ ਹੀ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Advertisement

ਸੜਕ ਹਾਦਸੇ ਵਿੱਚ ਸਕੂਟਰੀ ਸਵਾਰ ਔਰਤ ਦੀ ਮੌਤ

ਸਮਾਣਾ (ਪੱਤਰ ਪ੍ਰੇਰਕ): ਸ਼ਹਿਰ ਵਿੱਚੋਂ ਲੰਘਦੀ ਭਾਖੜਾ ਨਹਿਰ ਦੇ ਪਟਿਆਲਾ ਪੁਲ ’ਤੇ ਬੁੱਧਵਾਰ ਦੇਰ ਸ਼ਾਮ ਟਰੱਕ-ਟਰਾਲਾ ਦੀ ਟੱਕਰ ਕਾਰਨ ਸਕੂਟਰੀ ਸਵਾਰ ਔਰਤ ਦੀ ਮੌਤ ਹੋ ਗਈ ਜਦੋਂ ਕਿ ਉਸ ਦਾ ਪਤੀ ਵਾਲ-ਵਾਲ ਬੱਚ ਗਿਆ। ਸੂਚਨਾ ਮਿਲਣ ’ਤੇ ਪਹੁੰਚੀ ਪੁਲੀਸ ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਚਾਲਕ ਨੂੰ ਹਿਰਾਸਤ ਵਿੱਚ ਲੈ ਕੇ ਟਰੱਕ-ਟਰਾਲਾ ਆਪਣੇ ਕਬਜ਼ੇ ਵਿੱਚ ਲੈ ਲਿਆ। ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਮਾਮਲੇ ਦੇ ਜਾਂਚ ਅਧਿਕਾਰੀ ਪੁਲੀਸ ਹੈੱਡ ਕਾਂਸਟੇਬਲ ਅਵਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਮਹਿੰਦਰ ਕੌਰ ਦੇ ਪਤੀ ਸੋਨੂ ਨਿਵਾਸੀ ਵੜੇੈਚਾ ਪਤੀ ਸਮਾਣਾ ਵੱਲੋਂ ਦਰਜ ਸ਼ਿਕਾਇਤ ਅਨੁਸਾਰ ਉਹ ਆਪਣੀ ਪਤਨੀ ਦੇ ਨਾਲ ਸਕੂਟਰੀ ’ਤੇ ਮਾਈਸਰ ਮੰਦਰ ’ਚ ਲੱਗੇ ਰਾਮਨੌਮੀ ਮੇਲੇ ਤੋਂ ਵਾਪਸ ਆ ਰਹੇ ਸਨ ਕਿ ਪੁਲ ਉਤਰਦੇ ਹੋਏ ਪਿੱਛੇ ਤੋਂ ਆ ਰਹੇ ਇਕ ਵਿਅਕਤੀ ਨੇ ਆਪਣਾ ਟਰਾਲਾ ਉਨ੍ਹਾਂ ਦੀ ਸਕੁਟਰੀ ਵਿੱਚ ਮਾਰ ਦਿੱਤਾ। ਇਸ ਹਾਦਸੇ ’ਚ ਉਹ ਸੜਕ ਦੇ ਦੂਜੇ ਪਾਸੇ ਜਾ ਡਿੱਗਿਆ ਅਤੇ ਵਾਲ ਵਾਲ ਬਚ ਗਿਆ ਜਦੋਂ ਕਿ ਉਸ ਦੀ ਪਤਨੀ ਟਰੱਕ ਦੀ ਲਪੇਟ ਵਿੱਚ ਆ ਗਈ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਪੁਲੀਸ ਨੇ ਟਰੱਕ- ਟਰਾਲਾ ਚਾਲਕ ਕੁਲਦੀਪ ਨਿਵਾਸੀ ਪਿੰਡ ਜੀਤਾ ਖੇੜਾ (ਭਿਵਾਨੀ) ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਉਪਰੰਤ ਸਸਕਾਰ ਲਈ ਵਾਰਸਾਂ ਹਵਾਲੇ ਕਰ ਦਿੱਤਾ। ਮ੍ਰਿਤਕਾ ਆਪਣੇ ਪਿੱਛੇ ਪਤੀ ਅਤੇ ਤਿੰਨ ਬੱਚੇ ਛੱਡ ਗਈ ਹੈ।

Advertisement
Advertisement
Advertisement